ਸੈਕਸ ਚੇਂਜ ਕਰਾ ਕੇ ਮੁੰਡੇ ਤੋਂ ਕੁੜੀ ਬਣੀ ਆਇਸ਼ਾ ਦੀ ‘ਵੱਖਰੀ’ ਜਿਹੀ ਪ੍ਰੇਮ ਕਹਾਣੀ

ਪ੍ਰਕਾਸ਼ਿਤ

ਇਹ ਕਹਾਣੀ ਆਇਸ਼ਾ ਅਤੇ ਰੋਹਨ ਪਟੇਲ ਦੀ ਹੈ। ਆਇਸ਼ਾ ਪਟੇਲ ਨੇ ਆਪਰੇਸ਼ਨ ਦੀ ਮਦਦ ਨਾਲ ਆਪਣਾ ਲਿੰਗ ਪਰਿਵਰਤਨ ਕਰਵਾਇਆ ਅਤੇ ਫ਼ਿਰ ਰੋਹਨ ਨਾਲ ਵਿਆਹ ਕਰਵਾ ਲਿਆ। ਹੁਣ ਦੋਵੇਂ ਸੂਰਤ ਵਿੱਚ ਇੱਕ ਖੁਸ਼ਹਾਲ ਜ਼ਿੰਦਗੀ ਜੀ ਰਹੇ ਹਨ।

ਲਿੰਗ ਪਰਿਵਰਤਨ ਆਪਰੇਸ਼ਨ ਤੋਂ ਪਹਿਲਾਂ, ਆਇਸ਼ਾ ਇੱਕ ਪੁਰਸ਼ ਸਨ ਅਤੇ ਉਨ੍ਹਾਂ ਨੇ ਆਪਣੇ ਸਮਾਜ ਦੀ ਲੜਕੀ ਨਾਲ ਵਿਆਹ ਵੀ ਕਰਵਾਇਆ ਸੀ। ਵਿਆਹ ਤੋਂ ਬਾਅਦ ਹੀ, ਉਨ੍ਹਾਂ ਨੇ ਆਪਣੀ ਪਤਨੀ ਨੂੰ ਸਭ ਕੁਝ ਦੱਸ ਦਿੱਤਾ। ਜਿਸ ਤੋਂ ਬਾਅਦ, ਦੋਵੇਂ ਆਪਸੀ ਸਹਿਮਤੀ ਨਾਲ ਅਲੱਗ ਹੋ ਗਏ ਸਨ।

ਆਇਸ਼ਾ ਦਾ ਲਿੰਗ ਪਰਿਵਰਤਨ ਆਪਰੇਸ਼ਨ ਦੋ ਸਾਲਾਂ ਤੱਕ ਚਲਦਾ ਰਿਹਾ। ਇਸ ਦੇ ਲਈ ਆਇਸ਼ਾ ਨੂੰ 20 ਲੱਖ ਰੁਪਏ ਖਰਚ ਕਰਨੇ ਪਏ।

(ਰਿਪੋਰਟ: ਧਰਮੇਸ਼ ਅਮੀਨ / ਪ੍ਰੀਤ ਗਰਾਲਾ)

(ਪ੍ਰੋਡਿਊਸਰ: ਦੀਪਕ ਚੁਡਾਸਮਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)