You’re viewing a text-only version of this website that uses less data. View the main version of the website including all images and videos.
ਲੋਕਾਂ ਵਿੱਚ ਮਕਬੂਲ ਦਲਿਤ ਔਰਤਾਂ ਦਾ ਇਹ ਬੈਂਡ ਬੰਦ ਕਿਉਂ ਹੋ ਗਿਆ
ਪ੍ਰਕਾਸ਼ਿਤ
ਸਾਲ 2014 ’ਚ ਚਰਚਾ ਵਿੱਚ ਆਏ ਬਿਹਾਰ ਦੇ ਇਸ ਮਹਾ ਦਲਿਤ ਬੈਂਡ ਦੀਆਂ ਔਰਤਾਂ ਮੁੜ ਖ਼ੇਤਾਂ ’ਚ ਮਜ਼ਦੂਰੀ ਕਰਨ ਨੂੰ ਮਜਬੂਰ ਹਨ।
ਕੋਵਿਡ ਕਾਰਨ ਕੰਮ ਮਿਲਣਾ ਬੰਦ ਹੋਇਆ ਅਤੇ ਹੁਣ ਮੁੜ ਤੋਂ ਇਹ ਔਰਤਾਂ 150 ਰੁਪਏ ਦਿਹਾੜੀ ਤੇ ਕੰਮ ਕਰਨ ਵਾਲੀ ਖ਼ੇਤ ਮਜ਼ਦੂਰ ਬਣ ਗਈਆਂ ਹਨ।
ਇਹ ਔਰਤਾਂ ਸਾਲ 2013 ਵਿੱਚ ਚਰਚਾਂ ’ਚ ਆਈਆਂ ਸਨ। ਸ਼ੁਰੂਆਤ ‘ਚ ਇਨ੍ਹਾਂ ਨੂੰ ਕੁਝ ਸਰਕਾਰੀ ਅਤੇ ਪ੍ਰਾਈਵੇਟ ਪ੍ਰੋਗਰਾਮਾਂ ਵਿੱਚ ਹੀ ਬੁਲਾਇਆ ਜਾਂਦਾ ਸੀ। ਪਰ ਜਦੋਂ ਇਹ ਬੈਂਡ ਚਰਚਾ ਵਿੱਚ ਆਇਆ ਤਾਂ ਵਿਆਹ ਸਮਾਗਮਾਂ ਤੇ ਹੋਰ ਪ੍ਰੋਗਰਾਮਾਂ ਵਿੱਚ ਇਨ੍ਹਾਂ ਨੂੰ ਬੁਲਾਇਆ ਜਾਣ ਲੱਗਿਆ, ਇਸੇ ਸਦਕਾ ਇਨ੍ਹਾਂ ਨੂੰ 500 ਤੋਂ 1500 ਰੁਪਏ ਤੱਕ ਕਮਾਈ ਹੋਣ ਲੱਗੀ।
(ਵੀਡੀਓ- ਸੀਟੂ ਤਿਵਾਰੀ, ਐਡਿਟ- ਦੀਪਕ ਜਸਰੋਟੀਆ)