ਗੰਗਾ ਨਦੀ 'ਚ ਤੈਰਦੇ ਬਕਸੇ ਅੰਦਰ 21 ਦਿਨਾਂ ਦੀ ਬੱਚੀ ਦੇ ਨਾਲ ਹੋਰ ਕੀ ਮਿਲਿਆ

ਪ੍ਰਕਾਸ਼ਿਤ

ਯੂਪੀ ਦੇ ਗਾਜ਼ੀਪੁਰ ਵਿੱਚ ਗੰਗਾ ਨਦੀ ’ਚ ਤੈਰਦੇ ਲੱਕੜ ਦੇ ਬਕਸੇ ਵਿੱਚ ਮਿਲੀ 21 ਦਿਨਾਂ ਦੀ ਬੱਚੀ। ਬੱਚੀ ਦੇ ਨਾਲ ਧਾਰਮਿਕ ਤਸਵੀਰ ਤੇ ਕੁੰਡਲੀ ਵੀ ਰੱਖੀ ਹੋਈ ਸੀ ਜਿਸ ’ਤੇ ਗੰਗਾ ਲਿਖਿਆ ਹੋਇਆ ਸੀ।

ਬੱਚੀ ਹੁਣ ਬਿਲਕੁਲ ਠੀਕ ਹੈ, ਉਸ ਨੂੰ ਗੁੱਲੂ ਚੌਧਰੀ ਨਾਂ ਦੇ ਮਛੇਰੇ ਨੇ ਬਚਾਇਆ ਹੈ।

ਯੂਪੀ ਸਰਕਾਰ ਬੱਚੀ ਦੀ ਦੇਖ ਰੇਖ ਕਰੇਗੀ ਅਤੇ ਗੁੱਲੂ ਚੌਧਰੀ ਦੀ ਵੀ ਮਦਦ ਕੀਤੀ ਜਾਵੇਗੀ।

ਗੁੱਲੂ ਚੌਧਰੀ ਨੂੰ ਯੂਪੀ ਦੇ ਸੀਐੱਮ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਨ ਲਈ ਮਕਾਨ ਦੇਣ ਸਣੇ ਹੋਰ ਵੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।

ਵੀਡੀਓ- ANI

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)