ਕਿਸਾਨ ਅੰਦੋਲਨ: ਸਰਕਾਰ ਖ਼ਿਲਾਫ਼ ਕਾਲੀਆਂ ਝੰਡੀਆਂ ਦਾ ਮੋਰਚਾ ਬੀਬੀਆਂ ਨੇ ਸਾਂਭਿਆ

ਪ੍ਰਕਾਸ਼ਿਤ

ਬਰਨਾਲਾ ਦੇ ਵੱਖ-ਵੱਖ ਪਿੰਡਾਂ ਵਿੱਚ ਕਾਲੀਆਂ ਝੰਡੀਆਂ ਬਣਾਉਣ ਦਾ ਕੰਮ ਜਾਰੀ ਹੈ। ਕਾਲੀਆਂ ਝੰਡੀਆਂ ਬਣਾਉਣ ਦੇ ਕੰਮ ਵਿੱਚ ਮੋਰਚਾ ਔਰਤਾਂ ਨੇ ਸਾਂਭਿਆ ਹੋਇਆ ਹੈ।

ਖੇਤੀ ਕਾਨੂੰਨਾਂ ਖਿਲਾਫ਼ ਕਿਸਾਨ ਅੰਦੋਲਨ ਨੂੰ 26 ਮਈ ਨੂੰ 6 ਮਹੀਨੇ ਪੂਰੇ ਹੋਣ ’ਤੇ ‘ਕਾਲਾ ਦਿਵਸ’ਮਨਾਇਆ ਜਾ ਰਿਹਾ ਹੈ। ਉਸ ਮੁਜ਼ਾਹਰੇ ਲਈ ਕਾਲੀਆਂ ਝੰਡੀਆਂ ਬਣਾਈਆਂ ਜਾ ਰਹੀਆਂ ਹਨ।

(ਰਿਪੋਰਟ- ਸੁਖਚਰਨ ਪ੍ਰੀਤ, ਐਡਿਟ- ਸ਼ੁਭਮ ਕੌਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)