ਕਿਸਾਨ ਅੰਦੋਲਨ: ਮੁਜ਼ਾਰਾ ਲਹਿਰ ਦਾ ਹਿੱਸਾ ਰਹੇ ਬਾਬੇ ਦਾ ਨੌਜਵਾਨਾਂ ਦੇ ਨਾਂ ਸੰਦੇਸ਼

ਪ੍ਰਕਾਸ਼ਿਤ

ਮੁਜ਼ਾਰਾ ਲਹਿਰ ਪੰਜਾਬ ਦੇ ਇਤਿਹਾਸ ਵਿੱਚ ਬਹੁਤ ਅਹਿਮ ਸਥਾਨ ਰੱਖਦੀ ਹੈ। ਇਸ ਲਹਿਰ ਦਾ ਹੀ ਪ੍ਰਭਾਵ ਸੀ ਕਿ ਜ਼ਮੀਨ ਵਾਹੁਣ ਵਾਲੇ ਕਿਸਾਨਾਂ ਨੂੰ ਜਗੀਰਦਾਰਾਂ ਤੋਂ ਮੁਕਤੀ ਮਿਲੀ ਅਤੇ ਮੁਜ਼ਾਰੇ (ਕਿਸਾਨ) ਜਮੀਨਾਂ ਦੇ ਮਾਲਕ ਬਣੇ।

ਮੁਜ਼ਾਰਾ ਲਹਿਰ ਦਾ ਹਿੱਸਾ ਰਹੇ ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰ ਖੁਦਰ ਦੇ ਕ੍ਰਿਪਾਲ ਸਿੰਘ ਬੀਰ 93 ਸਾਲਾਂ ਦੇ ਹਨ। ਬੀਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੇ ਵੀ ਜਗੀਰਦਾਰਾਂ ਦੇ ਵਿਰੋਧ ਵਿੱਚ ਉੱਠੀ ਲਹਿਰ ਵਿੱਚ ਹਿੱਸਾ ਲਿਆ ਸੀ।

ਉਨ੍ਹਾਂ ਮੌਜੂਦਾ ਕਿਸਾਨੀ ਸੰਘਰਸ਼ ਬਾਰੇ ਨੌਜਵਾਨਾਂ ਨੂੰ ਵੀ ਸੰਦੇਸ਼ ਦਿੱਤਾ ਹੈ।

ਰਿਪੋਰਟ- ਸੁਖਚਰਨ ਪ੍ਰੀਤ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)