10 ਮਹੀਨੇ ਦੀ ਬੱਚੀ ਨੂੰ 16 ਕਰੋੜ ਰੁਪਏ ਦੇ ਟੀਕੇ ਦੀ ਲੋੜ, ਬਚੇ ਕੇਵਲ 3 ਮਹੀਨੇ

ਪ੍ਰਕਾਸ਼ਿਤ

ਜ਼ੂਹਾ ਜ਼ੈਨਬ, 10 ਮਹੀਨਿਆਂ ਦੀ ਬੱਚੀ ਜੋ ਰੀੜ੍ਹ ਦੀ ਇੱਕ ਦੁਰਲੱਭ ਬੀਮਾਰੀ ਨਾਲ ਪੀੜਿਤ ਹੈ। ਉਸ ਨੂੰ ਆਪਣੀ ਜ਼ਿੰਦਗੀ ਬਚਾਉਣ ਲਈ 16 ਕਰੋੜ ਰੁਪਏ ਦੀ ਜ਼ਰੂਰਤ ਹੈ।

ਦੋਹੇਂ ਮਾਪੇ ਆਪਣੀ ਬੇਟੀ ਨਾਲ ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲ੍ਹੇ ਵਿੱਚ ਰਹਿੰਦੇ ਹਨ।

ਡਾਕਟਰਾਂ ਦਾ ਕਹਿਣਾ ਹੈ ਕਿ 6000 ਵਿੱਚੋਂ 1 ਬੱਚਾ ਇਸ ਬਿਮਾਰੀ ਨਾਲ ਪ੍ਰਭਾਵਤ ਹੁੰਦਾ ਹੈ। ਇਸ ਬਿਮਾਰੀ ਦਾ ਇਕੋ ਟੀਕਾ 16 ਕਰੋੜ ਰੁਪਏ ਦਾ ਹੈ। ਜ਼ੂਹਾ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਆਪਣੇ ਜ਼ਿੰਦਗੀ ਵਿੱਚ ਏਨੀ ਵੱਡੀ ਰਕਮ ਇਕੱਠੀ ਨਹੀਂ ਕਰ ਸਕਦੇ।

ਜ਼ੂਹਾ ਦੇ ਮਾਪਿਆਂ ਦਾ ਮੰਨਣਾ ਹੈ ਕਿ ਸਿਰਫ਼ ਸਰਕਾਰ ਦੀ ਮਦਦ ਹੀ ਬੱਚੇ ਨੂੰ ਬਚਾ ਸਕਦੀ ਹੈ।

ਰਿਪੋਰਟ- ਹਰੀਹਰਨ, ਸ਼ੂਟ ਐਡਿਟ- ਮਦਨ ਪ੍ਰਸਾਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)