ਉੱਤਰਾਖੰਡ ਦੀ ਰੂਪਕੁੰਡ ਝੀਲ ਨੂੰ ‘ਪਿੰਜਰਾਂ ਦੀ ਝੀਲ’ ਕਿਉਂ ਕਹਿੰਦੇ ਹਨ

ਪ੍ਰਕਾਸ਼ਿਤ

ਭਾਰਤੀ ਹਿਮਾਲਿਆ ਵਿੱਚ ਉਚਾਈ 'ਤੇ ਦੂਰ-ਦਰਾਡੇ ਬਰਫ਼ੀਲੀ ਘਾਟੀ 'ਤੇ ਇੱਕ ਝੀਲ ਹਜ਼ਾਰਾਂ ਮਨੁੱਖੀ ਪਿੰਜਰਾਂ ਨਾਲ ਭਰੀ ਪਈ ਹੈ।

ਰੂਪਕੁੰਡ ਝੀਲ ਉੱਤਰਾਖੰਡ ਸੂਬੇ ਵਿੱਚ ਹੈ। ਭਾਰਤ ਦੇ ਸਭ ਤੋਂ ਉੱਚੇ ਪਹਾੜਾਂ ਵਿੱਚੋਂ ਇੱਕ , ਤ੍ਰਿਸ਼ੂਲ ਵਾਂਗ ਸਿੱਧੀ ਢਲਾਣ ਦੇ ਹੇਠਾਂ। ਸਮੁੰਦਰੀ ਤਲ ਤੋਂ 5029 ਮੀਟਰ ਯਾਨੀ 16,500 ਫ਼ੁੱਟ ਦੀ ਉਚਾਈ 'ਤੇ ਹੈ।

1942 ਵਿੱਚ ਗਸ਼ਤ ਕਰਨ ਵਾਲੇ ਇੱਕ ਬਰਤਾਨਵੀ ਵਣ ਰੇਂਜਰ ਵਲੋਂ ਖੋਜੀ ਗਈ 'ਪਿੰਜਰਾਂ ਦੀ ਝੀਲ' 'ਤੇ ਬਰਫ਼ ਦੇ ਹੇਠਾਂ ਅਵਸ਼ੇਸ਼ ਚਾਰੇ ਪਾਸੇ ਖਿਲ੍ਹਰੇ ਹੋਏ ਹਨ।

ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਮਾਨਵ-ਵਿਗਿਆਨੀਆਂ ਅਤੇ ਵਿਗਿਆਨੀਆਂ ਨੇ ਅਵਸ਼ੇਸ਼ਾਂ ਦਾ ਅਧਿਐਨ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)