ਹਰਿਆਣਾ 'ਚ ਕੁਝ ਕਿਸਾਨਾਂ ਨੇ ਖੜ੍ਹੀ ਫਸਲ ਨੂੰ ਕੀਤਾ ਨਸ਼ਟ ਪਰ ਕਿਉਂ

ਪ੍ਰਕਾਸ਼ਿਤ

ਰਾਕੇਸ਼ ਟਿਕੈਤ ਦੇ ਇਸ ਬਿਆਨ ’ਤੇ ਅਮਲ ਕਰਦਿਆਂ ਹਰਿਆਣਾ ਦੇ ਇਸ ਕਿਸਾਨ ਨੇ ਆਪਣੀ ਜ਼ਮੀਨ ਦਾ ਕੁਝ ਹਿੱਸਾ ਨਸ਼ਟ ਕਰ ਦਿੱਤਾ ਹੈ।

ਜੀਂਦ ਦੇ ਗੁਲਕਨੀ ਪਿੰਡ ਦੇ ਰਹਿਣ ਵਾਲੇ ਰਾਮ ਮਿਹਰ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਜਤਾਉਂਦੇ ਹੋਏ ਆਪਣੀ ਦੋ ਕਿੱਲੇ ਫਸਲ ਨਸ਼ਟ ਕਰ ਦਿੱਤੀ।

ਕਿਸਾਨ ਆਗੂ ਰਾਕੇਸ਼ ਟਿਕੈਤ ਵੱਲੋਂ ਹਿਸਾਰ ਵਿੱਚ ਬੋਲਦਿਆਂ ਕਿਸਾਨਾਂ ਨੂੰ ਇਹ ਸੰਦੇਸ਼ ਦਿੱਤਾ ਗਿਆ ਸੀ।

ਰਾਮ ਮਿਹਰ ਦੇ ਹੀ ਖੇਤਾਂ ਵਿੱਚ ਖੜ੍ਹੇ ਕੁਝ ਹੋਰ ਕਿਸਾਨਾਂ ਨੇ ਦਾਅਵਾ ਕੀਤਾ ਕਿ ਰਾਕੇਸ਼ ਟਿਕੈਤ ਦਾ ਬਿਆਨ ਆਉਣ ਤੋਂ ਬਾਅਦ ਉਨ੍ਹਾਂ ਨੇ ਵੀ ਆਪਣੀ ਜ਼ਮੀਨ ਦੇ ਕੁਝ ਹਿੱਸੇ ਨਸ਼ਟ ਕਰ ਦਿੱਤੇ ਹਨ ਅਤੇ ਜਦੋਂ ਤੱਕ ਸਰਕਾਰ ਖੇਤੀ ਕਾਨੂੰਨ ਵਾਪਿਸ ਨਹੀਂ ਲੈਂਦੀ ਉਦੋਂ ਤੱਕ ਉਹ ਸਿਰਫ਼ ਆਪਣੀ ਖਾਣ ਲਾਇਕ ਹੀ ਫਸਲ ਬੀਜਣਗੇ।

ਰਿਪੋਰਟ- ਸਤ ਸਿੰਘ, ਐਡਿਟ- ਸੁਮਿਤ ਵੈਦ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)