Farmers Protest ’ਚ ਜਾਨ ਗੁਆ ਚੁੱਕੇ ਕਿਸਾਨਾਂ ਲਈ ਹਰਿਆਣਾ ਦੇ ਮੰਤਰੀ ਨੇ ਕੀ ਵਿਵਾਦਿਤ ਕਿਹਾ

ਪ੍ਰਕਾਸ਼ਿਤ

ਅੰਦੋਲਨ 'ਤੇ ਬੈਠੇ ਕਿਸਾਨਾਂ 'ਤੇ ਟਿੱਪਣੀ ਕਰਦਿਆਂ ਹਰਿਆਣਾ ਦੇ ਖੇਤੀਬਾੜੀ ਮੰਤਰੀ ਜੇਪੀ ਦਲਾਲ ਨੇ ਕਿਸਾਨਾਂ ਨੂੰ ਚੰਦਾਜੀਵੀ ਕਿਹਾ।

ਉਨ੍ਹਾਂ ਕਿਹਾ, "ਮੈਂ ਖੁੱਲ੍ਹ ਕੇ ਕਹਿੰਦਾ ਹਾਂ ਕਿ ਇਹ ਚੰਦਾਜੀਵੀ ਹਨ, ਚੰਦਾਚੋਰ ਹਨ, ਇਹ ਇਨ੍ਹਾਂ ਦਾ ਧੰਦਾ ਹੈ। ਕੋਈ ਜੀਵੇ ਜਾਂ ਕੋਈ ਮਰੇ, ਇਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਹੈ।"

ਲੰਮੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ 'ਤੇ ਬੈਠੇ ਕਿਸਾਨ ਅੰਦੋਲਨਕਾਰੀਆਂ ਬਾਰੇ ਉਨ੍ਹਾਂ ਕਿਹਾ, "ਅਸੀਂ ਕਹਿ ਰੱਖਿਆ ਹੈ ਕਿ ਕਿਸਾਨਾਂ ਨੂੰ ਛੇੜਨਾ ਨਹੀਂ ਹੈ। 2 ਅਕਤੂਬਰ ਤੱਕ ਤਾਂ ਉਨ੍ਹਾਂ ਨੇ ਸਮਾਂ ਲੈ ਰੱਖਿਆ। ਅਸੀਂ ਤਾਂ ਕਹਿੰਦੇ ਹਾਂ ਕਿ ਅਗਲੇ 2 ਅਕਤੂਬਰ ਤੱਕ ਹੋਰ ਬੈਠੋ। ਸਾਨੂੰ ਕੋਈ ਦਿੱਕਤ ਨਹੀਂ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)