ਜਦੋਂ ਇੰਸਪੈਕਟਰ ਪਿਤਾ ਨੇ ਆਪਣੀ DSP ਧੀ ਨੂੰ ਮਾਰਿਆ ਸਲੂਟ

ਪ੍ਰਕਾਸ਼ਿਤ

ਪੁਲਿਸ ਵਿਭਾਗ ਵਿੱਚ ਉੱਚ ਅਧਿਕਾਰੀਆਂ ਨੂੰ ਸਲੂਟ ਕਰਨਾ ਬਹੁਤ ਆਮ ਹੈ। ਇਸ ਤਸਵੀਰ ਦੀ ਖਾਸੀਅਤ ਇਹ ਹੈ ਕਿ ਇਸ ਵਿੱਚ ਸਰਕਲ ਇੰਸਪੈਕਟਰ ਸ਼ਿਆਮ ਸੁੰਦਰ ਡਿਊਟੀ ਦੇ ਰਹੀ ਆਪਣੀ ਡੀਐਸਪੀ ਧੀ ਨੂੰ ਸਲੂਟ ਕਰ ਰਹੇ ਹਨ।

ਸੋਸ਼ਲ ਮੀਡੀਆ ਤੇ ਇਸ ਫ਼ੋਟੋ ਨੂੰ ਸ਼ੇਅਰ ਕਰਦਿਆਂ ਤਾਰੀਫ਼ ਕਾਫੀ ਕੀਤੀ ਗਈ ਅਤੇ ਕਮੈਂਟਾਂ ’ਚ ਲਿਖਿਆ ਗਿਆ ਕਿ ਸ਼ਿਆਮ ਦੇ ਚਿਹਰੇ ’ਤੇ ਖੁਸ਼ੀ ਅਤੇ ਮਾਣ ਦਾ ਭਾਵ ਸਾਫ਼ ਨਜ਼ਰ ਆਇਆ, ਜਦੋਂ ਉਨ੍ਹਾਂ ਨੇ ਆਪਣੀ ਧੀ ਨੂੰ ਆਪਣੇ ਨਾਲੋਂ ਉੱਚ ਰੈਂਕ ’ਤੇ ਦੇਖਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)