ਲੱਖਾਂ ਦਾ ਕਰਜ਼ਾ, ਗਹਿਣੇ ਧਰੀ ਜ਼ਮੀਨ ਤੇ ਫੌਜ 'ਚ ਭਰਤੀ ਹੋਣ ਦੀ ਆਸ ਰੱਖਣ ਵਾਲਾ ਇਕਲੌਤਾ ਪੁੱਤ ਤੁਰ ਗਿਆ

ਪ੍ਰਕਾਸ਼ਿਤ

ਬਠਿੰਡਾ ਦੇ ਪਿੰਡ ਚਾਉਕੇ ਦਾ ਨੌਜਵਾਨ ਜਸ਼ਨਪ੍ਰੀਤ ਸਿੰਘ ਹੁਣ ਇਸ ਦੁਨੀਆਂ ਵਿੱਚ ਨਹੀਂ ਰਿਹਾ।

ਇਕਲੌਤੇ ਪੁੱਤਰ ਨੂੰ ਗੁਆ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਸ਼ਨਪ੍ਰੀਤ ਦੀ ਮੌਤ ਟਿਕਰੀ ਬਾਰਡਰ ’ਤੇ ਤਬੀਅਤ ਖ਼ਰਾਬ ਹੋਣ ਕਾਰਨ 2 ਜਨਵਰੀ ਨੂੰ ਹੋਈ। ਉਹ ਦੂਜੀ ਵਾਰ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਕਿਸਾਨ ਅੰਦੋਲਨ ਵਿਚ ਹਿੱਸਾ ਲੈਣ ਗਿਆ ਸੀ।

ਰਿਪੋਰਟ- ਸੁਰਿੰਦਰ ਮਾਨ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)