ਜੰਮੂ-ਕਸ਼ਮੀਰ ਦੀਆਂ ਸੜਕਾਂ ’ਤੇ ਬੱਸ ਚਲਾਉਣ ਵਾਲੀ ਪੂਜਾ ਦੇਵੀ

ਪ੍ਰਕਾਸ਼ਿਤ

ਕਠੂਆ ਜ਼ਿਲ੍ਹੇ ਦੀ ਰਹਿਣ ਵਾਲੀ ਪੂਜਾ ਜੰਮੂ-ਕਸ਼ਮੀਰ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਹੈ। ਤਿੰਨ ਬੱਚਿਆਂ ਦੀ ਮਾਂ ਨੂੰ ਬੱਸ ਚਲਾਉਂਦੇ ਵੇਖ ਕਈ ਲੋਕ ਹੈਰਾਨ ਹੋ ਰਹੇ ਹਨ। ਰੀਬੀ, ਬੇਰੁਜ਼ਗਾਰੀ ਤੇ ਘੱਟ ਸਿੱਖਿਆ ਦੇ ਚਲਦੇ ਪੂਜਾ ਨੇ ਬੱਸ ਡਰਾਈਵਰ ਬਣਨ ਦਾ ਫ਼ੈਸਲਾ ਲਿਆ।

ਹਾਲਾਂਕਿ ਇਸ ਕਦਮ ਨਾਲ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਪੂਜਾ ਕਮਰਸ਼ੀਅਲ ਟਰੱਕ ਵੀ ਚਲਾਉਂਦੀ ਹੈ ਅਤੇ ਉਨ੍ਹਾਂ ਨੇ ਕਾਰ ਡਰਾਈਵਿੰਗ ਸਕੂਲ ਵਿੱਚ ਟਰੇਨਰ ਦਾ ਕੰਮ ਵੀ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)