You’re viewing a text-only version of this website that uses less data. View the main version of the website including all images and videos.
ਕਿਸਾਨ ਅੰਦੋਲਨ: ਹਾਈ ਕੋਰਟ ਦੇ ਸਾਬਕਾ ਜੱਜ ਰਣਜੀਤ ਸਿੰਘ ਤੋਂ ਸੁਣੋ ਕਿਸਾਨ ਅੰਦੋਲਨ ਦਾ ਹੱਲ
ਪ੍ਰਕਾਸ਼ਿਤ
ਸਾਬਕਾ ਜੱਜ ਜਸਟਿਸ ਰਣਜੀਤ ਸਿੰਘ ਅਨੁਸਾਰ ਕਿਸਾਨਾਂ ਨੂੰ ਸਿਵਿਲ ਕੋਰਟ ਜਾਣ ਦਾ ਅਧਿਕਾਰ ਨਾ ਮਿਲਣਾ ਸੰਵਿਧਾਨ ਪੱਖੋਂ ਕਿਉਂ ਗਲਤ ਹੈ। ਉਨ੍ਹਾਂ ਤੇ ਕੁਝ ਹੋਰ ਸਾਬਕਾ ਜੱਜਾਂ ਨੇ ਸਮੂਹਕ ਤੌਰ ’ਤੇ ਕਿਸਾਨਾਂ ਲਈ ਹਮਾਇਤ ਜਾਰੀ ਕੀਤੀ ਹੈ।
ਜਸਟਿਸ ਰਣਜੀਤ ਸਿੰਘ ਦਾ ਕਹਿਣਾ ਹੈ ਕਿ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨਾਲ ਹੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਨ੍ਹਾਂ ਕਾਨੂੰਨ ਤਹਿਤ ਸਿਵਿਲ ਕੋਰਟ ਜਾਣ ਦਾ ਅਧਿਕਾਰ ਨਾ ਮਿਲਣਾ ਸੰਵਿਧਾਨਕ ਤੌਰ ’ਤੇ ਗਲਤ ਹੈ।
ਜਸਟਿਸ ਰਣਜੀਤ ਸਿੰਘ ਬਰਗਾੜੀ ਕਾਂਡ ਦੀ ਜਾਂਚ ਲਈ ਬਿਠਾਏ ਗਏ ਕਮਿਸ਼ਨ ਦੇ ਮੁਖੀ ਵੀ ਰਹੇ ਹਨ।
(ਰਿਪੋਰਟ- ਅਰਵਿੰਦ ਛਾਬੜਾ, ਐਡਿਟ- ਰਾਜਨ ਪਪਨੇਜਾ)