ਨਕਸਲੀ ਇਲਾਕੇ ’ਚ ਟੈਕਸੀ ਚਲਾ ਕੇ ਲੋਕਾਂ ਦੀ ਸੋਚ ਬਦਲਣ ਵਾਲੀ ਕੁੜੀ ਨੂੰ ਮਿਲੋ

ਪ੍ਰਕਾਸ਼ਿਤ

ਕਿਰਨ ਕੁਰਮਾਵਰ ਨਕਸਲ ਪ੍ਰਭਾਵਿਤ ਗੜਚਿਰੋਲੀ ਇਲਾਕੇ ਦੀ ਪਹਿਲੀ ਮਹਿਲਾ ਟੈਕਸੀ ਡਰਾਈਵਰ ਹਨ। ਉਨ੍ਹਾਂ ਦੇ ਇਸ ਕੰਮ ਦੇ ਚਰਚੇ ਦੂਰ-ਦੂਰ ਤੱਕ ਹਨ। ਪਿਛਲੇ 5 ਸਾਲਾਂ ਤੋਂ ਟੈਕਸੀ ਚਲਾ ਰਹੀ ਕਿਰਨ ਲਈ ਇਹ ਸਫ਼ਰ ਸੌਖਾ ਨਹੀਂ ਸੀ।

ਕਿਰਨ ਰੋਜ਼ਾਨਾ ਕਰੀਬ 12 ਘੰਟੇ ਲਈ ਟੈਕਸੀ ਚਲਾਉਂਦੇ ਹਨ।

ਕਿਰਨ ਹੁਣ ਇਲਾਕੇ ਵਿੱਚ ਹੋਰਾਂ ਕੁੜੀਆਂ ਲਈ ਪ੍ਰੇਰਣਾ ਬਣ ਗਈ ਹੈ। ਕਿਰਨ ਮੁਤਾਬਕ ਹੁਣ ਮਾਪੇ ਆਪਣੀਆਂ ਧੀਆਂ ਨੂੰ ਉੱਚ ਸਿੱਖਿਆ ਲਈ ਬਾਹਰ ਭੇਜ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)