ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ’ਚ ਬੱਚਿਆਂ ਨੂੰ ਹਾਕੀ ਦੀ ਮੁਫ਼ਤ ਸਿਖਲਾਈ ਕਿਉਂ ਦਿੱਤੀ ਜਾ ਰਹੀ ਹੈ

ਪ੍ਰਕਾਸ਼ਿਤ

ਕੋਰੋਨਾਵਾਇਰਸ ਦੇ ਦੌਰ ਵਿੱਚ ਜਲੰਧਰ ਦੇ ਮਸ਼ਹੂਰ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ’ਚ ਰੌਣਕ ਨਜ਼ਰ ਆ ਰਹੀ ਹੈ। ਇੱਥੇ ਬੱਚੇ ਹਾਕੀ ਦੇ ਦਿੱਗਜ ਖਿਡਾਰੀਆਂ ਤੋਂ ਮੁਫ਼ਤ ਟ੍ਰੇਨਿੰਗ ਲੈ ਰਹੇ ਹਨ।

ਲਗਭਗ 2 ਮਹੀਨਿਆਂ ਤੋਂ ਚੱਲ ਰਹੇ ਇਸ ਹਾਕੀ ਟ੍ਰੇਨਿੰਗ ਕੈਂਪ ‘ਚ 5 ਤੋਂ 18 ਸਾਲ ਦੀ ਉਮਰ ਦੇ ਮੁੰਡੇ ਕੁੜੀਆਂ ਹਿੱਸਾ ਲੈ ਰਹੇ ਹਨ। ਤਜਰਬੇਕਾਰ ਹਾਕੀ ਖਿਡਾਰੀ ਇਸ ਕੈਂਪ ’ਚ ਆ ਕੇ ਬੱਚਿਆਂ ਨਾਲ ਆਪਣਾ ਤਜਰਬਾ ਸਾਂਝਾ ਕਰ ਰਹੇ ਹਨ।

ਪ੍ਰਬੰਧਕਾਂ ਮੁਤਾਬਕ ਕੋਵਿਡ-19 ਨਾਲ ਜੁੜੀਆਂ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ।

(ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਸ਼ੁਭਮ ਕੌਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)