You’re viewing a text-only version of this website that uses less data. View the main version of the website including all images and videos.
ਥੈਲੇਸੀਮੀਆ ਦੇ ਮਰੀਜ਼ਾਂ ਨੂੰ ਚਾੜ੍ਹਿੁਆ HIV ਸੰਕ੍ਰਮਿਤ ਖ਼ੂਨ
ਪ੍ਰਕਾਸ਼ਿਤ
ਥੈਲੇਸੀਮੀਆ ਪੀੜਤ ਬੱਚਿਆਂ ਦੇ ਮਾਪੇ ਨਿਰਾਸ਼ ਹਨ ਕਿਉਂਕਿ ਉਨ੍ਹਾਂ ਦੇ ਧੀ ਤੇ ਪੁੱਤ ਨੂੰ HIV ਪੌਜ਼ੀਟਿਵ ਖ਼ੂਨ ਲਗਾ ਦਿੱਤਾ ਗਿਆ।
ਦਰਅਸਲ ਥੈਲੇਸੀਮੀਆ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਕੁਝ ਦਿਨਾਂ ਮਗਰੋਂ ਨਵਾਂ ਖ਼ੂਨ ਲਗਦਾ ਹੈ। ਇਹ ਮਾਪੇ ਵੀ ਇਸੇ ਤਹਿਤ ਬਠਿੰਡਾ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਆਪੋ ਆਪਣੇ ਬੱਚਿਆਂ ਨੂੰ ਲੈ ਕੇ ਪਹੁੰਚੇ ਸਨ ਅਤੇ ਇਨ੍ਹਾਂ ਮੁਤਾਬਕ ਮਹਿਕਮੇ ਦੀ ਅਣਗਹਿਲੀ ਨਾਲ ਉਨ੍ਹਾਂ ਦੇ ਬੱਚਿਆਂ ਨੂੰ HIV ਪੌਜ਼ੀਟਿਵ ਖ਼ੂਨ ਚੜ੍ਹਿਆ ਹੈ।
ਸਿਵਲ ਹਸਪਤਾਲ ਦੇ SMO ਇਸ ਮਸਲੇ ’ਤੇ ਆਪਣੀ ਗੱਲ ਰੱਖ ਰਹੇ ਹਨ।
(ਰਿਪੋਰਟ- ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ)