You’re viewing a text-only version of this website that uses less data. View the main version of the website including all images and videos.
ਡੇਰਾ ਪ੍ਰੇਮੀ ਦੇ ਕਤਲ ’ਤੇ ਰੋਸ: ‘ਸਾਨੂੰ ਇਨਸਾਫ਼ ਮਿਲੇ, ਕਾਤਲਾਂ ਨੂੰ ਸਜ਼ਾ’
ਪ੍ਰਕਾਸ਼ਿਤ
ਬਠਿੰਡਾ ਦੇ ਭਗਤਾ ਭਾਈ ਕਾ ਪਿੰਡ ਵਿਖੇ ਹੋਏ ਡੇਰਾ ਪ੍ਰੇਮੀ ਦੇ ਕਤਲ ਦਾ ਮਾਮਲਾ ਭੱਖਦਾ ਜਾ ਰਿਹਾ ਹੈ। ਤਾਜ਼ਾ ਹਾਲਾਤ ਇਹ ਹਨ ਕਿ ਸਲਾਬਤਪੁਰਾ ਪਿੰਡ ਨੇੜੇ ਬਰਨਾਲਾ-ਮੁਕਸਤਰ ਹਾਈਵੇਅ ਨੂੰ ਸੈਂਕੜੇ ਡੇਰਾ ਪ੍ਰੇਮੀਆਂ ਵੱਲੋਂ ਜਾਮ ਕਰ ਦਿੱਤਾ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਡੇਰਾ ਪ੍ਰੇਮੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ 20 ਨਵੰਬਰ ਦੀ ਸ਼ਾਮ 53 ਸਾਲ ਦੇ ਮਨੋਹਰ ਲਾਲ ਨੂੰ ਕਥਿਤ ਤੌਰ ‘ਤੇ ਦੋ ਨੌਜਵਾਨਾਂ ਨੇ ਗੋਲੀਆਂ ਮਾਰੇ ਕੇ ਕਤਲ ਕਰ ਦਿੱਤਾ ਸੀ। ਕਤਲ ਉਦੋਂ ਹੋਇਆ ਜਦੋਂ ਮਨੋਹਰ ਲਾਲ ਆਪਣੀ ਦੁਕਾਨ ’ਤੇ ਬੈਠੇ ਸਨ। ਗੋਲੀਆਂ ਲੱਗਣ ਤੋਂ ਬਾਅਦ ਮਨੋਹਰ ਲਾਲ ਨੂੰ ਬਠਿੰਡਾ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨਿਆ।
(ਰਿਪੋਰਟ- ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ)