ਕੋਰੋਨਾ ਕਾਰਨ ਕੰਮ ਨਾ ਮਿਲਣ ਕਾਰਨ ਇਨ੍ਹਾਂ ਸੈਕਸ ਵਰਕਰਾਂ ਨੇ ਸ਼ੁਰੂ ਕੀਤਾ ਇਹ ਕੰਮ

ਪ੍ਰਕਾਸ਼ਿਤ

ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ’ਚ ਰੈੱਡਲਾਈਟ ਏਰੀਆ ਦੀਆਂ ਸੈਕਸ ਵਰਕਰਾਂ ਨੂੰ ਕੋਰੋਨਾ ਕਾਰਨ ਰੋਜ਼ੀ-ਰੋਟੀ ਤੱਕ ਕਮਾਉਣੀ ਔਖੀ ਹੋ ਗਈ ਸੀ।

ਪਹਿਲਾਂ ਲੋਕਾਂ ਵਲੋਂ ਦਿੱਤੇ ਜਾਂਦੇ ਭੋਜਨ ਨਾਲ ਹੀ ਗੁਜ਼ਾਰਾ ਕਰਦੇ ਰਹੇ ਪਰ ਬਾਅਦ ਵਿੱਚ ਇਨ੍ਹਾਂ ਨੇ ਆਰਟੀਫੀਸ਼ੀਅਲ ਗਹਿਣੇ ਬਣਾਉਣੇ ਸ਼ੁਰੂ ਕੀਤੇ।

ਪਰ ਹਾਲੇ ਵੀ ਇਨ੍ਹਾਂ ਦੇ ਮਨ ਵਿੱਚ ਕਈ ਖਦਸ਼ੇ ਅਤੇ ਡਰ ਹਨ।

ਰਿਪੋਰਟ- ਅਨਘਾ ਪਾਠਕ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)