ਠੰਡ ਅਤੇ ਕੋਰੋਨਾ: ਕੀ ਪਟਾਕੇ ਤੇ ਪਰਾਲੀ ਵਧਾਉਣਗੇ ਕੋਰੋਨਾ ਦਾ ਖ਼ਤਰਾ

ਪ੍ਰਕਾਸ਼ਿਤ

ਇਸ ਸਾਲ ਕੋਵਿਡ-19 ਦੇ ਹੁੰਦਿਆਂ ਕੀ ਇਸ ਹਵਾ ਪ੍ਰਦੂਸ਼ਣ ਦੇ ਮਨੁੱਖੀ ਸਿਹਤ ‘ਤੇ ਬੁਰੇ ਪ੍ਰਭਾਵ ਪਹਿਲਾਂ ਦੇ ਸਾਲਾਂ ਮੁਕਾਬਲੇ ਜਿਆਦਾ ਗੰਭੀਰ ਹੋ ਸਕਦੇ ਹਨ?

ਇਸ ਸਵਾਲ ਸਮੇਤ ਹਵਾ ਪ੍ਰਦੂਸ਼ਣ ਦੇ ਮਨੁੱਖੀ ਸਰੀਰ ‘ਤੇ ਪੈਂਦੇ ਪ੍ਰਭਾਵਾਂ ਬਾਰੇ ਕੁਝ ਹੋਰ ਸਵਾਲਾਂ ਦੇ ਜਵਾਬ ਲੈਣ ਲਈ ਬੀਬੀਸੀ ਪੱਤਰਕਾਰ ਨਵਦੀਪ ਕੌਰ ਨੇ ਚੰਡੀਗੜ੍ਹ ਦੇ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਸਾਹ ਰੋਗ ਵਿਭਾਗ ਦੀ ਸੀਨੀਅਰ ਰੈਜੀਡੈਂਟ ਡਾਕਟਰ ਸੁਰਭੀ ਜੱਗੀ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)