You’re viewing a text-only version of this website that uses less data. View the main version of the website including all images and videos.
SGPC ਟਾਸਕ ਫ਼ੋਰਸ ਤੇ ਸਤਿਕਾਰ ਕਮੇਟੀ ਵਿਚਾਲੇ ਝੜਪਾਂ, ਕਈ ਜ਼ਖ਼ਮੀ
ਪ੍ਰਕਾਸ਼ਿਤ
ਅੰਮ੍ਰਿਤਸਰ ਵਿੱਚ ਸਤਿਕਾਰ ਕਮੇਟੀ ਤੇ SGPC ਟਾਸਕ ਫ਼ੋਰਸ ਵਿਚਾਲੇ ਝੜਪ ਹੋਈ। ਗੁਰੂ ਗ੍ਰੰਥ ਸਾਹਿਬ ਦੇ ਕਥਿਤ ਤੌਰ ’ਤੇ ਗਾਇਬ ਹੋਏ ਸਰੂਪਾਂ ਦੇ ਰੋਸ ਵਿੱਚ ਸਤਿਕਾਰ ਕਮੇਟੀ ਵਾਲਿਆਂ ਨੇ ਧਰਨਾ ਲਗਾਇਆ ਹੋਇਆ ਹੈ।
ਸਤਿਕਾਰ ਕਮੇਟੀ ਨੇ SGPC ਦਫ਼ਤਰ ਦੇ ਗੇਟ ਨੂੰ ਬੰਦ ਕੀਤਾ ਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਦਾ ਰਾਹ ਰੋਕ ਦਿੱਤਾ। ਦੋਵਾਂ ਧਿਰਾਂ ਨੇ ਇੱਕ-ਦੂਜੇ ’ਤੇ ਹਿੰਸਾ ਕਰਨ ਦੇ ਇਲਜ਼ਾਮ ਲਗਾਏ ਹਨ। ਪੁਲਿਸ ਨੂੰ ਵੀ ਇਸ ਦੌਰਾਨ ਸੱਦਿਆ ਗਿਆ ਸੀ।
ਝੜਪ ਦੌਰਾਨ ਕੁਝ ਮੀਡੀਆ ਕਰਮੀਆਂ ਦੇ ਜ਼ਖ਼ਮੀਂ ਹੋਣ ਦੀਆਂ ਵੀ ਖ਼ਬਰਾਂ ਹਨ। ਰੋਸ ਕਰਦਿਆਂ ਮੀਡੀਆ ਨੇ SGPC ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)