ਹੈਦਰਾਬਾਦ 'ਚ ਹੜ੍ਹ ਕਾਰਨ ਹੱਸਦੇ-ਖੇਡਦੇ ਪਰਿਵਾਰ ਦੇ 2 ਬੱਚਿਆਂ ਸਣੇ 5 ਜੀਅ ਤੁਰ ਗਏ

ਪ੍ਰਕਾਸ਼ਿਤ

ਹੈਦਰਾਬਾਦ ਦੇ ਘੋਸ ਨਗਰ ਕੋਲ ਇੱਕ ਕੰਧ ਡਿੱਗਣ ਕਾਰਨ 8 ਲੋਕਾਂ ਦੀ ਮੌਤ ਹੋ ਗਈ, ਜਿਸ ਵਿੱਚ 2 ਬੱਚਿਆਂ ਸਣੇ ਇੱਕ ਪਰਿਵਾਰ ਦੇ 5 ਮੈਂਬਰਾਂ ਦੀ ਜਾਨ ਚਲੀ ਗਈ।

ਇਸ ਦੇ ਨਾਲ ਹੀ 8 ਘਰ ਤਬਾਹ ਹੋ ਗਏ।

ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੇ ਰਿਕਾਰਡ ਮੁਤਾਬਕ 29 ਲੋਕਾਂ ਦੀ ਮੌਤ ਹੋ ਗਈ ਹੈ ਅਤੇ 3 ਜਣੇ ਲਾਪਤਾ ਹਨ ਪਰ ਸਥਾਨਕ ਉਰਦੂ ਮੀਡੀਆ ਦਾ ਦਾਅਵਾ ਹੈ ਕਿ ਮੌਤਾਂ ਦੀ ਗਿਣਤੀ ਸਰਕਾਰ ਦੇ ਅੰਕੜੇ ਨਾਲੋਂ ਵੱਧ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)