ਕਬਾਇਲੀ ਔਰਤਾਂ ਜੋ ਘੱਟ ਪਾਣੀ ਵਾਲੀ ਜ਼ਮੀਨ ’ਤੇ ਖੇਤੀ ਕਰਕੇ ਲੱਖਾਂ ਕਮਾ ਰਹੀਆਂ ਹਨ

ਪ੍ਰਕਾਸ਼ਿਤ

ਇਹ ਕਬਾਇਲੀ ਔਰਤਾਂ ਗੁਜਾਰਾਤ ਵਿੱਚ ਸਬਜ਼ੀ ਉਗਾ ਕੇ ਲੱਖਾਂ ਦਾ ਕਾਰੋਬਾਰ ਕਰ ਰਹੀਆਂ ਹਨ, ਇਹ ਔਰਤਾਂ ਇਹ ਸਾਬਿਤ ਕਰ ਰਹੀਆਂ ਹਨ ਕਿ ਇਹ ਮਰਦਾਂ ਨਾਲੋਂ ਕਿਤੇ ਵੀ ਘੱਟ ਨਹੀਂ ਹਨ।

ਕਪਰਾੜਾ ਤਹਿਸੀਲ ਦੇ ਲੋਕ ਰੋਜ਼ੀ-ਰੋਟੀ ਲਈ ਸ਼ਹਿਰਾਂ ’ਤੇ ਨਿਰਭਰ ਹਨ, ਪਾਣੀ ਦੀ ਘਾਟ ਨਾਲ ਜੂਝਦੇ ਹੋਏ ਇਸ ਇਲਾਕੇ ਵਿੱਚ ਖੇਤੀ ਲਈ ਵੀ ਕੋਈ ਖ਼ਾਸੀ ਆਸ ਨਹੀਂ ਬਚੀ ਹੈ।

ਭਾਰਤੀ ਐਗਰੋ ਇੰਡਸਟਰੀ ਫਾਊਂਡੇਸ਼ਨ ਸੰਸਥਾ ਨੇ ਸੋਲਰ ਪੈਨਲ ਦੀ ਮਦਦ ਨਾਲ ਪਾਣੀ ਦੀ ਸਮੱਸਿਆ ਦਾ ਹੱਲ ਕੱਢਿਆ ਅਤੇ ਇਨ੍ਹਾਂ ਕਬਾਇਲੀਆਂ ਨੂੰ ਖੇਤੀ ਲਈ ਵੀ ਸਿਖਲਾਈ ਦਿੱਤੀ।

ਰਿਪੋਰਟ: ਧਰਮੇਸ਼ ਆਮਿਨ ਅਤੇ ਰਵੀ ਪਰਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)