You’re viewing a text-only version of this website that uses less data. View the main version of the website including all images and videos.
ਖੇਤੀ ਕਾਨੂੰਨਾਂ ਬਾਰੇ ਕੇਂਦਰੀ ਮੰਤਰੀਆਂ ਦੀਆਂ ਕਾਨਫਰੰਸਾਂ ਦਾ ਕਿਸਾਨ ਕਰ ਰਹੇ ਵਿਰੋਧ
ਪ੍ਰਕਾਸ਼ਿਤ
ਗੁਰਦਾਸਪੁਰ ਵਿੱਚ ਭਾਜਪਾ ਦੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਵਰਚੂਅਲ ਮੀਟਿੰਗ ਰੱਖੀ ਗਈ ਸੀ। ਇਸ ਵਿੱਚ ਸੋਮ ਪ੍ਰਕਾਸ਼ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਬਾਰੇ ਦੱਸ ਰਹੇ ਸਨ।
ਕਾਨੂੰਨ ਦਾ ਵਿਰੋਧ ਕਰ ਰਹੇ ਕਿਸਾਨ ਉਸੇ ਪੈਲੇਸ ਦੇ ਬਾਹਰ ਪਹੁੰਚ ਗਏ ਜਿੱਥੇ ਇਹ ਮੀਟਿੰਗ ਰੱਖੀ ਹੋਈ ਸੀ।
ਕਿਸਾਨ ਕਹਿੰਦੇ ਕੇਂਦਰੀ ਮੰਤਰੀ ਖੇਤੀ ਕਾਨੂੰਨਾਂ ਦੇ ਫਾਇਦਿਆਂ ਬਾਰੇ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕਰ ਰਹੇ
ਦਰਅਸਲ ਕੇਂਦਰ ਸਰਕਾਰ ਨੇ ਕੁਝ ਮੰਤਰੀਆਂ ਨੂੰ ਚੁਣਿਆ ਹੈ ਜਿਨ੍ਹਾਂ ਦੀ ਡਿਊਟੀ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਬਾਰੇ ਦੱਸਣ ਦੀ ਲਗਾਈ ਗਈ ਹੈ। ਉਸ ਦੇ ਤਹਿਤ ਅਜਿਹੀਆਂ ਮੀਟਿੰਗਾਂ ਹੋ ਰਹੀਆਂ ਹਨ।
(ਰਿਪੋਰਟ- ਗੁਰਪ੍ਰੀਤ ਸਿੰਘ ਚਾਵਲਾ, ਐਡਿਟ- ਸੁਮਿਤ ਵੈਦ)