ਚਲਾਣ ਤੋਂ ਬਚਣ ਲਈ ਚਲਾ ਦਿੱਤੀ ਗੱਡੀ, ਟ੍ਰੈਫਿਕ ਪੁਲਿਸ ਵਾਲਾ ਕਾਰ ਬੌਨੇਟ 'ਤੇ

ਪ੍ਰਕਾਸ਼ਿਤ

ਇਹ ਘਟਨਾ ਦਿੱਲੀ ਦੇ ਧੌਲਾ ਕੂੰਆਂ ਇਲਾਕੇ ਦੀ ਹੈ, ਜਿੱਥੇ ਟ੍ਰੈਫਿਕ ਪੁਲਿਸ ਮੁਲਾਜ਼ਮ ਇੱਕ ਕਾਰ ਨੂੰ ਨਿਯਮਾਂ ਦੀ ਉਲੰਘਣਾ ਕਰਨ ਲਈ ਰੋਕ ਰਿਹਾ ਸੀ। ਪਰ ਚਾਲਕ ਨੇ ਕਾਰ ਨੂੰ ਰੋਕਣ ਦੀ ਥਾਂ ਉਸ ਨੂੰ ਚਲਾਉਣਾ ਜਾਰੀ ਰੱਖਿਆ ਅਤੇ ਇੱਕ ਟ੍ਰੈਫਿਕ ਪੁਲਿਸ ਕਰਮੀ ਕਾਰ ਦੇ ਬੌਨੇਟ ’ਤੇ ਆ ਗਿਆ।

ਇਸੇ ਹਾਲਤ ’ਚ ਗੱਡੀ ਕੁਝ ਦੂਰ ਤੱਕ ਦੌੜਦੀ ਰਹੀ ਬਾਅਦ ’ਚ ਟ੍ਰੈਫਿਕ ਪੁਲਿਸ ਕਰਮੀ ਕਾਰ ਬੌਨੇਟ ਤੋਂ ਹੇਠਾਂ ਡਿੱਗ ਗਿਆ। ਘਟਨਾ 12 ਅਕਤੂਬਰ ਦੀ ਹੈ ਤੇ ਕਾਰ ਚਾਲਕ ਨੂੰ ਬਾਅਦ ’ਚ ਫੜ ਲਿਆ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)