You’re viewing a text-only version of this website that uses less data. View the main version of the website including all images and videos.
ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਯੋਗੇਂਦਰ ਯਾਦਵ 'ਤੇ ਕਾਰਵਾਈ
ਪ੍ਰਕਾਸ਼ਿਤ
ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਰਣਜੀਤ ਸਿੰਘ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਲੰਘੀ ਰਾਤ ਤੋਂ ਸਿਰਸਾ ਦੇ ਬਾਬਾ ਭੂਮਣ ਸ਼ਾਹ ਚੌਕ ’ਚ ਧਰਨੇ ’ਤੇ ਬੈਠੇ ਸਵਰਾਜ ਇੰਡੀਆ ਪਾਰਟੀ ਦੇ ਰਾਸ਼ਟਰੀ ਕਨਵੀਨਰ ਯੋਗਿੰਦਰ ਯਾਦਵ, ਰਾਜੀਵ ਗੋਦਾਰਾ ਐਡਵੋਕੇਟ, ਪ੍ਰਹਿਲਾਦ ਸਿੰਘ ਭਾਰੂਖੇੜਾ, ਅਮਰਇੰਦਰਜੀਤ ਸਿੰਘ ਐਡਵੋਕੇਟ ਸਮੇਤ ਸੈਂਕੜੇ ਕਿਸਾਨਾਂ ਨੂੰ ਪੁਲੀਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
6 ਅਕਤੂਬਰ ਨੂੰ ਉੱਪ ਮੁੱਖ ਮੰਤਰੀ ਤੇ ਬਿਜਲੀ ਮੰਤਰੀ ਦਾ ਘਰ ਘੇਰਨ ਆਏ ਕਿਸਾਨਾਂ ਉੱਤੇ ਪੁਲਿਸ ਨੇ ਲਾਠੀਚਾਰਜ ਕੀਤਾ ਸੀ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਸਨ।
(ਰਿਪੋਰਟ- ਪ੍ਰਭੂ ਦਿਆਲ, ਐਡਿਟ- ਰਾਜਨ ਪਪਨੇਜਾ)