You’re viewing a text-only version of this website that uses less data. View the main version of the website including all images and videos.
ਖੇਤੀ ਕਾਨੂੰਨਾਂ ਦੀ ਗੱਲ ਕਰਦਿਆਂ ਰਾਹੁਲ ਗਾਂਧੀ ਨੂੰ ਇੰਦਰਾ ਤੇ ਸਿੱਖ ਕਿਉਂ ਯਾਦ ਆਏ
‘ਖੇਤੀ ਬਚਾਓ ਯਾਤਰਾ’ ਤਹਿਤ ਪੰਜਾਬ ਤੋਂ ਹਰਿਆਣਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਪਟਿਆਲਾ ਦੇ ਸਨੌਰ ਵਿੱਚ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ।
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ, 'ਮੈਨੂੰ ਯਾਦ ਹੈ ਜਦੋਂ 1977 ਵਿੱਚ ਮੇਰੀ ਦਾਦੀ ਇੰਦਰਾ ਗਾਂਧੀ ਚੋਣਾਂ ਹਾਰ ਗਏ ਸੀ ਤਾਂ ਉਸ ਵੇਲੇ ਘਰ ਕੋਈ ਨਹੀਂ ਸੀ ਪਰ ਸਿੱਖ ਜ਼ਰੂਰ ਸਨ।"
"ਮੈਂ ਕਦੇ ਨਹੀਂ ਭੁੱਲਾਂਗਾ 1977 ਵਿੱਚ ਸਿੱਖਾ ਨੇ ਉਨ੍ਹਾਂ ਦੀ ਰਾਖੀ ਕੀਤੀ। ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਪੰਜਾਬ ਦੇ ਲੋਕਾਂ ਦਾ ਦੇਣਦਾਰ ਹਾਂ। ਇਸੇ ਤਰ੍ਹਾਂ ਦੇ ਹੀ ਤਾਮਿਲਨਾਡੂ ਦੇ ਲੋਕਾਂ ਪ੍ਰਤੀ ਵੀ ਮੇਰੇ ਵਿਚਾਰ ਹਨ।"
"ਜ਼ਮੀਨ ਗ੍ਰਹਿਣ ਦਾ ਮੁੱਦਾ ਸੀ ਮੈਂ ਲੜਿਆ ਅਤੇ ਮੈਨੂੰ ਕੁੱਟਿਆ ਗਿਆ, ਇਸੇ ਤਰ੍ਹਾਂ ਨਿਯਾਮਗਿਰੀ, ਮਨਰੇਗਾ ਅਤੇ ਹੁਣ ਖੇਤੀ ਕਾਨੂੰਨ ਹਨ। ਮੈ ਪੰਜਾਬ ਆਇਆ ਹਾਂ ਅਤੇ ਮੈਨੂੰ ਪਤਾ ਹੈ ਕਿ ਇਹ ਕਾਨੂੰਨ ਉਨ੍ਹਾਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾ ਰਹੇ ਹਨ। ਜਦੋਂ ਵੀ ਮਜ਼ਲੂਮ ਤੇ ਅੱਤਿਆਚਾਰ ਹੁੰਦਾ ਹੈ ਮੈਂ ਖੜ੍ਹਦਾ ਹਾਂ ਅਤੇ ਤੁਸੀਂ ਹਾਰ ਵੀ ਜਾਂਦੇ ਹੋ, ਇਹੀ ਕਾਰਨ ਹੈ ਕਿ ਮੈਂ ਸਿਆਸਤ ਵਿੱਚ ਮਾਰ ਵੀ ਖਾ ਜਾਂਦਾ ਹਾਂ।"