ਖੇਤੀ ਕਾਨੂੰਨਾਂ ਦੇ ਹੱਕ 'ਚ ਭਾਜਪਾ ਦੀ ਰੈਲੀ: ‘ਰਾਜਨੀਤੀ ਹੋ ਰਹੀ, ਜ਼ਮੀਨਾਂ ਉਨ੍ਹਾਂ ਦੀਆਂ ਜਾਂ ਮੇਰੀਆਂ ਹਨ’

ਪ੍ਰਕਾਸ਼ਿਤ

ਇੱਕ ਪਾਸੇ ਜਿੱਥੇ ਪੂਰੇ ਪੰਜਾਬ ’ਚ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹੈ ਉੱਥੇ ਹੀ ਭਾਜਪਾ ਪਾਰਟੀ ਵਲੋਂ ਅੱਜ ਪੰਜਾਬ ਦੇ ਪਠਾਨਕੋਟ ਵਿੱਚ ਕਿਸਾਨਾਂ ਨੂੰ ਨਾਲ ਲੈ ਇੱਕ ਕਾਨੂੰਨਾਂ ਦੇ ਹੱਕ ’ਚ ਟਰੈਕਟਰ ਰੈਲੀ ਕੱਢੀ ਗਈ।

ਉਧਰ ਦੂਜੇ ਪਾਸੇ ਇਸ ਮਾਰਚ ਦੇ ਰਸਤੇ ਵਿੱਚ ਕਿਸਾਨਾਂ ਦੇ ਇਕਠ ਨੇ ਭਾਜਪਾ ਦੇ ਵਿਰੋਧ ਚ ਟਰੈਕਟਰ ਰੈਲੀ ਨੂੰ ਕਾਲੇ ਝੰਡੇ ਦਿਖਾਏ ਅਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਖੇਤੀ ਕਾਨੂੰਨ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ।

(ਰਿਪੋਰਟ- ਗੁਰਪ੍ਰੀਤ ਚਾਵਲਾ, ਐਡਿਟ: ਸੁਮਿਤ ਵੈਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)