ਕਿਸਾਨਾਂ ਦਾ ਰੇਲ ਰੋਕੂ ਅੰਦੋਲਨ ਜਾਰੀ, ਔਰਤਾਂ ਨੇ ਕੇਸਰੀ ਚੁੰਨੀਆਂ ਲੈ ਕੀਤਾ ਪ੍ਰਦਰਸ਼ਨ

ਪ੍ਰਕਾਸ਼ਿਤ

ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਦੇ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਜਾਰੀ। ਅੰਮ੍ਰਿਤਸਰ ਦੇ ਪਿੰਡ ਦੇਵੀਦਾਸਪੁਰਾ ਦੇ ਰੇਲਵੇ ਟਰੈਕ ’ਤੇ ਪਿਛਲੇ 9 ਦਿਨਾਂ ਤੋ ਧਰਨੇ ’ਤੇ ਬੈਠੇ ਹਨ ਕਿਸਾਨ।

ਮੋਗਾ ਰੇਲਵੇ ਸਟੇਸ਼ਨ ’ਤੇ ਵੀ ਸੈਂਕੜੇ ਕਿਸਾਨਾਂ ਨੇ ਲੁਧਿਆਣਾ-ਫਿਰੋਜ਼ਪੁਰ ਰੇਲਵੇ ਟਰੈਕ ਜਾਮ ਕੀਤਾ ਹੋਇਆ ਹੈ।

ਓੱਧਰ ਸੁਨਾਮ ਸ਼ਹਿਰ ਦੇ ਰੇਲਵੇ ਸਟੇਸ਼ਨ ’ਤੇ ਸੈਂਕੜੇ ਮਹਿਲਾ ਕਿਸਾਨਾਂ ਨੇ ਕੇਸਰੀ ਚੁੰਨੀਆਂ ਲੈ ਕੇ ਪ੍ਰਦਰਸ਼ਨ ਕੀਤਾ।

ਰਿਪੋਰਟ- ਰਵਿੰਦਰ ਸਿੰਘ ਰੋਬਿਨ, ਸੁਰਿੰਦਰ ਮਾਨ ਅਤੇ ਸੁਖਚਰਨਪ੍ਰੀਤ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)