You’re viewing a text-only version of this website that uses less data. View the main version of the website including all images and videos.
ਖੇਤੀ ਬਿੱਲਾਂ ਵਿਰੁੱਧ ਬੈਂਸ ਭਰਾ ਮੋਟਰਸਾਈਕਲਾਂ ’ਤੇ ਨਿਕਲੇ ਦਿੱਲੀ, ਸੰਸਦ ਘੇਰਨ ਦੀ ਤਿਆਰੀ
ਪ੍ਰਕਾਸ਼ਿਤ
ਖੇਤੀ ਬਿੱਲਾਂ ਵਿਰੁੱਧ ਬੈਂਸ ਭਰਾ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਦਿੱਲੀ ਵੱਲ ਨੂੰ ਨਿਕਲੇ ਹਨ। ਫਤਿਹਗੜ੍ਹ ਸਾਹਿਬ ਤੋਂ ਵੱਡੀ ਗਿਣਤੀ ’ਚ ਮੋਟਰਸਾਈਕਲ ਤੁਰੇ ਹਨ। ਜਿਨ੍ਹਾਂ ਦੀ ਦਿੱਲੀ ਪਹੁੰਚ ਕੇ ਸੰਸਦ ਨੂੰ ਘੇਰਨ ਦੀ ਤਿਆਰੀ ਹੈ।
ਇਸ ਤੋਂ ਇਲਾਵਾ ਲੁਧਿਆਣਾ ਵਿੱਚ ਕਾਂਗਰਸ ਵਰਕਰਾਂ ਅਤੇ ਕਿਸਾਨਾਂ ਨੇ ਮਿਲ ਕੇ ਟਰੈਕਟਰ ਮਾਰਚ ਕੱਢਿਆ।
ਗੁਰਦਾਸਪੁਰ ਵਿੱਚ ਅਕਾਲੀ ਦਲ ਡੈਮੋਕ੍ਰੇਟਿਕ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਅਕਾਲੀ ਲੀਡਰ ਸੇਵਾ ਸਿੰਘ ਸੇਖਵਾਂ ਦੀ ਅਗਵਾਈ ’ਚ ਪਿੰਡ-ਪਿੰਡ ਜਾ ਕੇ ਖੇਤੀ ਬਿੱਲ ਦਾ ਵਿਰੋਧ ਕੀਤਾ ਗਿਆ।
ਰਿਪੋਰਟ- ਗੁਰਮਿੰਦਰ ਸਿੰਘ ਗਰੇਵਾਲ, ਗੁਰਪ੍ਰੀਤ ਚਾਵਲਾ
ਐਡਿਟ- ਸਦਫ ਖ਼ਾਨ