You’re viewing a text-only version of this website that uses less data. View the main version of the website including all images and videos.
ਸਹਾਰਨਪੁਰ ਤੋਂ ਪਾਣੀਪਤ ਰੁਜ਼ਗਾਰ ਲੱਭਣ ਗਏ ਨੌਜਵਾਨ ਦਾ ਹੱਥ ਕਿਉਂ ਵੱਢਿਆ ਗਿਆ
ਹਰਿਆਣਾ ਦੇ ਪਾਣੀਪਤ ਦੇ ਇਕਰਮ ਸਲਮਾਨੀ ਨਾਮ ਦੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਭਰਾ ਦਾ ਹੱਥ ਇਸ ਲਈ ਵੱਢ ਦਿੱਤਾ ਗਿਆ ਕਿਉਂਕਿ ਉਸ ਦੇ ਭਰਾ ਦੇ ਹੱਥ ਉੱਤੇ 786 ਲਿਖਿਆ ਹੋਇਆ ਹੈ।
ਹਾਲਾਂਕਿ ਸਥਾਨਕ ਪੁਲਿਸ ਨੇ ਇਸ ਘਟਨਾ ਪਿੱਛੇ ਕਿਸੇ ਮਜ਼ਹਬੀ ਐਂਗਲ ਨੂੰ ਖ਼ਾਰਜ ਕੀਤਾ ਹੈ।
ਨੌਜਵਾਨ ਨਾਲ ਕਥਿਤ ਘਟਨਾ 23 ਅਗਸਤ ਨੂੰ ਹਰਿਆਣਾ ਵਿੱਚ ਵਾਪਰੀ ਸੀ। ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਦਾ ਨਿਵਾਸੀ ਇਖ਼ਲਾਕ ਪਾਣੀਪਤ ਰੁਜ਼ਗਾਰ ਦੀ ਭਾਲ ਵਿੱਚ ਆਇਆ ਸੀ। ਪੀੜਤ ਇਖ਼ਲਾਕ ਸਲਮਾਨੀ (28) ਦੇ ਬਿਆਨਾਂ ਅਨੁਸਾਰ ਹਮਲਾਵਰਾਂ ਨੇ ਉਸ ਦੀ ਬਾਂਹ 'ਤੇ 786 ਖੁਣਿਆ ਵੇਖ ਕੇ ਘਟਨਾ ਨੂੰ ਅੰਜਾਮ ਦਿੱਤਾ।
ਹਾਲਾਂਕਿ ਦੂਜੇ ਪਾਸੇ ਲੜਾਈ ਦਾ ਕਾਰਨ ਕੁੱਝ ਹੋਰ ਦੱਸਿਆ ਜਾ ਰਿਹਾ ਹੈ। ਇਖ਼ਲਾਕ ਖ਼ਿਲਾਫ਼ ਇੱਕ 7 ਸਾਲ ਦੇ ਬੱਚੇ ਨਾਲ ਜਿਨਸੀ ਸ਼ੋਸ਼ਣ ਦਾ ਕੇਸ ਦਰਜ ਕੀਤਾ ਗਿਆ ਹੈ।
ਪਾਣੀਪਤ ਦੇ ਡੀਐੱਸਪੀ ਸਤੀਸ਼ ਕੁਮਾਰ ਨੇ ਕਿਹਾ ਕਿ ਇਲਜ਼ਾਮ ਹੈ ਕਿ ਇਸ ਸ਼ੋਸ਼ਣ ਤੋਂ ਬਾਅਦ ਉਸ ਨਾਲ ਹੱਥੋ-ਪਾਈ ਹੋਈ ਜਿਸ ਤੋਂ ਬਾਅਦ ਉਹ ਰੇਲਵੇ ਫਾਟਕ ਵਲ ਭੱਜ ਗਿਆ।
(ਰਿਪੋਰਟ- ਅਰਵਿੰਦ ਛਾਬੜਾ/ਸਤ ਸਿੰਘ, ਸ਼ੂਟ-ਐਡਿਟ- ਗੁਲਸ਼ਨ ਕੁਮਾਰ)