You’re viewing a text-only version of this website that uses less data. View the main version of the website including all images and videos.
ਸਾਵਿੱਤਰੀ ਬਾਈ ਫੁਲੇ ਦੀ ਸਹਿਯੋਗੀ ਫਾਤਿਮਾ ਸ਼ੇਖ ਬਾਰੇ ਜਾਣੋ
ਫ਼ਾਤਿਮਾ ਸ਼ੇਖ, ਸਾਵਿੱਤਰੀ ਬਾਈ ਫੁਲੇ ਮਿਸ਼ਨ ਦੀ ਸਭ ਤੋਂ ਮਜ਼ਬੂਤ ਸਹਿਯੋਗੀ ਅਤੇ ਸਾਥੀ ਅਧਿਆਪਕਾ ਸਨ।
ਇਤਿਹਾਸ ਵਿੱਚ ਜਿੱਥੇ ਪਹਿਲਾ ਸਕੂਲ ਖੋਲ੍ਹਣ ’ਚ ਯੋਗਦਾਨ ਦਾ ਸਿਹਰਾ ਜੋਤੀਬਾ ਫੁਲੇ ਨੂੰ ਦਿੱਤਾ ਜਾਂਦਾ ਹੈ ਤਾਂ ਪਹਿਲੀ ਅਧਿਆਪਕਾ ਵਜੋਂ ਸਾਵਿੱਤਰੀ ਬਾਈ ਫੁਲੇ ਅਤੇ ਉਨ੍ਹਾਂ ਦੀ ਸਹਿਯੋਗੀ ਫ਼ਾਤਿਮਾ ਸ਼ੇਖ ਦਾ ਨਾਂ ਯਾਦ ਕੀਤਾ ਜਾਂਦਾ ਹੈ।
ਫਾਤਿਮਾ ਸ਼ੇਖ ਨੇ ਤਕਰੀਬਨ 175 ਸਾਲ ਪਹਿਲਾਂ ਸਮਾਜ ਦੇ ਸਭ ਤੋਂ ਵੱਧ ਦੱਬੇ-ਕੁਚਲੇ ਲੋਕਾਂ ਅਤੇ ਖ਼ਾਸਕਰ ਔਰਤਾਂ ਦੀ ਸਿੱਖਿਆ ਲਈ ਸਾਵਿੱਤਰੀ ਬਾਈ ਫੁਲੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਸੀ।
1 ਜਨਵਰੀ, 1848 ਨੂੰ ਪੁਣੇ ਦੇ ਬੁੱਧਵਾਰ ਪੇਠ ’ਚ ਪਹਿਲਾ ਸਕੂਲ ਖੋਲ੍ਹਿਆ ਗਿਆ ਸੀ। ਉਸ ਵੇਲੇ ਉੱਥੇ ਸਾਵਿਤਰੀ ਬਾਈ ਦੇ ਨਾਲ ਫ਼ਾਤਿਮਾ ਸ਼ੇਖ਼ ਨੇ ਵੀ ਪੜ੍ਹਾਇਆ ਸੀ।
ਦਲਿਤਾਂ, ਦੱਬੇ-ਕੁਚਲੇ ਲੋਕਾਂ ਤੇ ਔਰਤਾਂ ਨੂੰ ਸਿੱਖਿਆ ਦਿਵਾਉਣ ਲਈ ਫੁਲੇ ਜੋੜੇ ਨੂੰ ਕਾਫ਼ੀ ਰੁਕਾਵਟਾਂ ਤੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਪਰ ਸਾਵਿੱਤਰੀ ਬਾਈ ਅਤੇ ਫਾਤਿਮਾ ਸ਼ੇਖ ਲੋਕਾਂ ਦੇ ਵਿਰੋਧ ਦੇ ਅੱਗੇ ਨਹੀਂ ਝੁਕੇ ਸੀ। ਉਨ੍ਹਾਂ ਨੇ ਵਿਰੋਧ ਦੇ ਬਾਵਜੂਦ ਔਰਤਾਂ ਦੀ ਸਿੱਖਿਆ 'ਤੇ ਜ਼ੋਰ ਦਿੱਤਾ ਅਤੇ
ਇਸ ਜੋੜੀ ਨੇ ਵਿਰੋਧੀਆਂ ਦਾ ਸਾਹਮਣਾ ਇਕੱਠੇ ਕੀਤਾ।
(ਸਕ੍ਰਿਪਟ- ਨਾਸਿਰੂਦੀਨ, ਐਨੀਮੇਸ਼ਨ- ਨਿਕਿਤਾ ਦੇਸ਼ਪਾਂਡੇ, ਇਲਸਟ੍ਰੇਸ਼ਨ-ਗੋਪਾਲ ਸ਼ੂਨਿਆ, ਐਡਿਟ-ਦੇਵਆਸ਼ੀਸ਼ ਕੁਮਾਰ)