ਪੰਜਾਬੀ ਭਾਸ਼ਾ ਲਈ ਜੰਮੂ 'ਚ ਮੁਜ਼ਾਹਰੇ - ‘ਕੇਂਦਰ ਸਰਕਾਰ ਪੰਜਾਬੀ ਭਾਸ਼ਾ ਦਾ ਕਤਲ ਕਰ ਰਹੀ ਹੈ’

ਪ੍ਰਕਾਸ਼ਿਤ

ਜੰਮੂ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਮੁੜ ਤੋਂ ਮੁਜ਼ਾਹਰਾ ਹੋਇਆ ਹੈ ਅਤੇ ਕਈ ਜਥੇਬੰਦੀਆਂ ਨੇ ਪੰਜਾਬੀ ਭਾਸ਼ਾ ਨੂੰ J&K Official languages Bill 2020 ਵਿੱਚ ਸ਼ਾਮਲ ਨਾ ਕਰਨ ਦੇ ਰੋਸ ਵਿੱਚ ਮਾਰਚ ਕੱਢਿਆ।

ਦਰਅਸਲ ਉਰਦੂ ਤੇ ਨਾਲ ਅੰਗਰੇਜ਼ੀ ਪਹਿਲਾਂ ਤੋਂ ਹੀ ਅਧਿਕਾਰਤ ਭਾਸ਼ਾ ਰਹੀ ਹੈ ਤੇ ਹੁਣ ਕੇਂਦਰ ਸਰਕਾਰ ਨੇ ਨਵੇਂ ਕਾਨੂੰਨ ਦੇ ਖਰੜੇ ਨੂੰ ਮਨਜ਼ੂਰੀ ਦਿੱਤੀ ਹੈ, ਜਿਸ ਤਹਿਤ ਹਿੰਦੀ, ਕਸ਼ਮੀਰੀ ਅਤੇ ਡੋਗਰੀ ਭਾਸ਼ਾ ਨੂੰ ਵੀ ਸ਼ਾਮਿਲ ਕਰਨ ਦੀ ਯੋਜਨਾ ਹੈ। ਪਰ ਇਸ ਬਿੱਲ ਨੂੰ ਸੰਸਦ ਦੀ ਮਨਜ਼ੂਰੀ ਮਿਲਣੀ ਬਾਕੀ ਹੈ

ਇਸ ਸੂਚੀ ਵਿੱਚ ਪੰਜਾਬੀ ਅਤੇ ਗੋਜਰੀ ਨੂੰ ਵੀ ਸ਼ਾਮਲ ਕਰਨ ਦੀ ਮੰਗ ਉੱਠ ਰਹੀ ਹੈ ਤੇ ਪੰਜਾਬੀ ਭਾਸ਼ਾ ਦੇ ਹਵਾਲੇ ਨਾਲ ਜੰਮੂ ਵਿੱਚ ਮੁਜ਼ਾਹਰੇ ਹੋ ਰਹੇ ਹਨ। ਪੰਜਾਬੀ ਬੋਲਣ ਵਾਲੇ ਲੋਕਾਂ ਦਾ ਇਹ ਰੋਸ ਹੈ ਕਿ ਪੰਜਾਬੀ ਭਾਸ਼ਾ ਨੂੰ ਇਸ ਨਵੇਂ ਬਿੱਲ ਵਿੱਚ ਸ਼ਾਮਿਲ ਕਿਉਂ ਨਹੀਂ ਕੀਤਾ ਗਿਆ

(ਰਿਪੋਰਟ - ਮੋਹਿਤ ਕੰਧਾਰੀ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)