ਦਿਹਾੜੀ ਦੇ ਨਾਲ-ਨਾਲ ਪੜ੍ਹਾਈ ਕਰ ਅੱਵਲ ਆਈ ਜਸਪ੍ਰੀਤ ਦੀ ਜ਼ਿੰਦਗੀ ਬਦਲਾਅ ਦੇ ਰਾਹ 'ਤੇ

ਪ੍ਰਕਾਸ਼ਿਤ

ਪੰਜਾਬ ਸਿੱਖਿਆ ਬੋਰਡ ਦੀ 12ਵੀਂ ਦੀ ਪ੍ਰੀਖਿਆ ਵਿੱਚ ਅੱਵਲ ਰਹਿਣ ਵਾਲੀ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਜੇਵਾਲਾ ਦੀ ਜਸਪ੍ਰੀਤ ਕੌਰ ਨੂੰ ਸਮਾਜਿਕ ਮਦਦ ਮਿਲੀ ਹੈ ਅਤੇ ਹੁਣ ਉਸ ਨੂੰ ਸੁਪਨੇ ਪੂਰੇ ਹੋਣ ਦੀ ਉਮੀਦ ਹੈ।

BA 'ਚ ਜਸਪ੍ਰੀਤ ਨੇ ਲਾਜ਼ਮੀ ਅੰਗਰੇਜ਼ੀ ਤੇ ਪੰਜਾਬੀ ਤੋਂ ਇਲਾਵਾ ਵਿਸ਼ੇ ਚੁਣੇ ਹਨ: ਅੰਗਰੇਜ਼ੀ ਸਾਹਿਤ, ਇਤਿਹਾਸ ਅਤੇ ਰਾਜਨੀਤੀ ਸ਼ਾਸਤਰ।

ਫਿਲਹਾਲ ਕੋਰੋਨਾ ਕਰਕੇ ਪੜ੍ਹਾਈ ਆਨਲਾਈਨ ਹੈ ਪਰ ਪਾਬੰਦੀਆਂ ਹਟਣ 'ਤੇ ਜਸਪ੍ਰੀਤ ਹੌਸਟਲ ਜਾਵੇਗੀ।

ਜਸਪ੍ਰੀਤ ਦਾ ਪਰਿਵਾਰ ਵੀ ਹੁਣ ਵੱਡਾ ਸੁਪਨਾ ਵੇਖਣ ਦੇ ਕਾਬਲ ਮਹਿਸੂਸ ਕਰ ਰਿਹਾ ਹੈ।

ਰਿਪੋਰਟ: ਸੁਰਿੰਦਰ ਮਾਨ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)