ਜਲੰਧਰ ਮੋਬਾਈਲ ਖੋਹਣ ਵਾਲਿਆਂ ਨਾਲ ਭਿੜੀ ਕੁੜੀ ਨੇ ਦੱਸੀ ਹੱਡਬੀਤੀ

ਪ੍ਰਕਾਸ਼ਿਤ

ਜਲੰਧਰ ’ਚ ਲੁੱਟਖੋਹ ਦੀ ਸੀਸੀਟੀਵੀ ਤਸਵੀਰ ਵਾਇਰਲ ਹੋਈ ਹੈ। ਬਾਈਕ ਸਵਾਰ ਦੋ ਲੋਕਾਂ ਨੇ ਕੁੜੀ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਮੋਬਾਈਲ ਬਚਾਉਣ ਲਈ ਕੁੜੀ ਬਾਈਕ ਸਵਾਰਾਂ ਨਾਲ ਭਿੜ ਗਈ।

ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਨਾਲ ਕੁੜੀ 'ਤੇ ਹਮਲਾ ਕੀਤਾ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਲੁਟੇਰਿਆਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਕੁੜੀ ਲਈ ਵੀਰਤਾ ਐਵਾਰਡ ਲਈ ਸਿਫਾਰਿਸ਼ ਦੀ ਗੱਲ ਕਹੀ ਗਈ ਹੈ।

ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੁਸੁਮ ਨਾਮੀ ਇਸ ਕੁੜੀ ਨੂੰ 51 ਹਜ਼ਾਰ ਨਕਦ ਇਨਾਮ ਦੇਣ ਦਾ ਵੀ ਐਲਾਨ ਕੀਤਾ ਹੈ।

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਹੈ ਕਿ ਹੋਰ ਕੁੜੀਆਂ ਨੂੰ ਪ੍ਰੇਰਿਤ ਕਰਨ ਲਈ ‘‘ਦਾਦੀ ਕੀ ਲਾਡਲੀ’’ ਨਾਮੀ ਆਨਲਾਈਨ ਮੁਕਾਬਲਾ ਕਰਵਾਉਣ ਦੀ ਯੋਜਨਾ ਹੈ ਜਿਸ ਤਹਿਤ ਕੁੜੀਆਂ ਆਪਣਾ ਤਜਰਬਾ ਸਾਂਝਾ ਕਰ ਸਕਣ ਕਿ ਕੁੜੀਆਂ ਨੂੰ ਉਨ੍ਹਾਂ ਦੀ ਦਾਦੀ ਨੇ ਕਿਵੇਂ ਸਮਰਥਨ ਕੀਤਾ।

(ਰਿਪੋਰਟ- ਪ੍ਰਦੀਪ ਪੰਡਿਤ, ਐਡਿਟ- ਸ਼ੁਭਮ ਕੌਲ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)