You’re viewing a text-only version of this website that uses less data. View the main version of the website including all images and videos.
ਸੰਗਰੂਰ 'ਚ ਅਫ਼ਵਾਹਾਂ ਦਾ ਅਸਰ: 'ਕੋਰੋਨਾ ਦਾ ਮਰੀਜ਼ ਇੱਥੋਂ ਨਹੀਂ ਲਿਜਾਣ ਦੇਣਾ', ਪਿੰਡ ਨੇ ਲਾਇਆ ਧਰਨਾ
ਪ੍ਰਕਾਸ਼ਿਤ
ਸੰਗਰੂਰ ਦੇ ਪਿੰਡ ਬਾਲਦ ਕਲਾਂ 'ਚ ਸਿਹਤ ਅਧਿਕਾਰੀ ਪਹੁੰਚੇ ਤਾਂ ਕੋਰੋਨਾ ਦੇ ਮਰੀਜ਼ ਨੂੰ ਲੈ ਕੇ ਨਹੀਂ ਜਾਣ ਦਿੱਤਾ ਗਿਆ।
ਕੋਵਿਡ-19 ਦੇ ਬਹੁਤ ਮਰੀਜ਼ ਲੱਛਣ-ਰਹਿਤ ਰਹਿੰਦੇ ਹਨ ਪਰ ਅਗਾਂਹ ਇਸ ਨੂੰ ਫੈਲਾ ਸਕਦੇ ਹਨ ਪਰ ਪਿੰਡ ਵਾਲੇ ਲੱਛਣ-ਰਹਿਤ ਮਰੀਜ਼ ਨੂੰ ਬਿਮਾਰ ਮੰਨਣੋਂ ਇਨਕਾਰੀ ਨਜ਼ਰ ਆਏ ਅਤੇ ਫਿਰ ਕਿਹਾ ਕਿ ਇਕਾਂਤਵਾਸ ਖੁਦ ਹੀ ਕਰਵਾ ਲੈਣਗੇI ਪਿੰਡਾਂ ਵਿੱਚ ਫੈਲ ਰਹੀਆਂ ਅਫਵਾਹਾਂ ਇਸ ਦਾ ਵੱਡਾ ਕਾਰਨ ਹਨ, ਜੋ ਇੱਥੇ ਵੀ ਨਜ਼ਰ ਆਇਆ। ਸਿਹਤ ਕਰਮਚਾਰੀ ਮਜਬੂਰ ਨਜ਼ਰ ਆਏ ਅਤੇ ਪੰਚਾਇਤ ਦੇ ਭਰੋਸੇ 'ਤੇ ਪਿੰਡ ਵਾਲਿਆਂ ਦੀ ਜ਼ਿੱਦ ਮੰਨੀ।
ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਾਜਨ ਪਪਨੇਜਾ