You’re viewing a text-only version of this website that uses less data. View the main version of the website including all images and videos.
ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਉੱਤੇ 'ਡਿਸਲਾਈਕ' ਦਾ ਹੜ੍ਹ: ਅਜਿਹਾ ਹੋ ਕੀ ਗਿਆ?
ਪ੍ਰਕਾਸ਼ਿਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 'ਮਨ ਕੀ ਬਾਤ' ਪ੍ਰੋਗਰਾਮ ਇੰਟਰਨੈੱਟ ਯੂਜ਼ਰਜ਼ ਦੀ ਨਕਾਰਾਤਮਕ ਪ੍ਰਤੀਕਿਰਿਆ ਕਾਰਨ ਚਰਚਾ ਵਿੱਚ ਆ ਗਿਆ ਹੈ।
ਪੀਆਈਬੀ, ਭਾਜਪਾ ਅਤੇ ਮੋਦੀ ਦੇ ਯੂ-ਟਿਊਬ ਚੈਨਲ 'ਤੇ ਵੀ ਦੇਸ਼ ਦੇ ਨਾਮ 'ਤੇ ਸੰਬੋਧਨ ਨੂੰ ਸੁਣਿਆ ਜਾ ਸਕਦਾ ਹੈ।
ਪਰ ਇਸ ਵਾਰ ਦੇ ਮਨ ਕੀ ਬਾਤ ਨੂੰ ਲੈ ਕੇ ਇਨ੍ਹਾਂ ਯੂ-ਟਿਊਬ ਚੈਨਲਾਂ 'ਤੇ ਯੂਜ਼ਰਜ਼ ਵੱਲੋਂ ਲਾਈਕ ਘੱਟ ਅਤੇ ਡਿਸਲਾਈਕ ਕਈ ਗੁਣਾ ਜ਼ਿਆਦਾ ਕੀਤਾ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਥਾਵਾਂ 'ਤੇ ਮਨ ਕੀ ਬਾਤ ਦੇ ਵੀਡੀਓ 'ਤੇ ਲਾਈਕਸ ਦੀ ਤੁਲਨਾ ਵਿੱਚ ਡਿਸਲਾਈਕ ਬਹੁਤ ਜ਼ਿਆਦਾ ਹਨ।
ਇਸ ਗੱਲ 'ਤੇ ਹੈਰਾਨੀ ਜ਼ਾਹਰ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਮਨ ਕੀ ਬਾਤ ਨੂੰ ਲੈ ਕੇ ਦਰਸ਼ਕਾਂ ਦਾ ਰਵੱਈਆ ਇੰਨਾ ਨੈਗੇਟਿਵ ਨਹੀਂ ਰਹਿੰਦਾ ਸੀ। ਅਜਿਹੇ ਵਿੱਚ ਚਰਚਾ ਹੋ ਰਹੀ ਹੈ ਕਿ ਆਖ਼ਰ ਇਸਦਾ ਕਾਰਨ ਕੀ ਹੋ ਸਕਦਾ ਹੈ।