You’re viewing a text-only version of this website that uses less data. View the main version of the website including all images and videos.
ਦਿੱਲੀ ਤੋਂ ਲੰਡਨ ਜਾਣ ਵਾਲੀ ਬੱਸ ਵਿੱਚ ਕੀ-ਕੀ ਹੋਵੇਗਾ
70 ਦਿਨਾਂ ਦੇ ਦਿੱਲੀ ਤੋਂ ਲੰਡਨ ਟੂਰ ਦਾ ਆਈਡੀਆ ਕਿਵੇਂ ਆਇਆ, ਇਸ ਬਾਰੇ ਸੰਜੇ ਨੇ ਸਾਨੂੰ ਖ਼ਾਸ ਗੱਲਬਾਤ ਦੌਰਾਨ ਦੱਸਿਆ। ਕੰਪਨੀ ਦੀ ਇਸ ਟਰਿੱਪ ਲਈ ਪਹਿਲ ਉਨ੍ਹਾਂ ਲੋਕਾਂ ਲਈ ਹੀ ਰਹੇਗੀ ਜੋ ਪੂਰੇ 70 ਦਿਨਾਂ ਦਾ ਟੂਰ ਕਰਨਾ ਚਾਹੁੰਦੇ ਹੋਣ।
ਇਹ ਟੂਰ ਦਿੱਲੀ ਤੋਂ ਲੰਡਨ ਤੱਕ 70 ਦਿਨਾਂ ਦਾ ਹੋਵੇਗਾ ਅਤੇ ਖ਼ਰਚਾ 15 ਲੱਖ ਰੁਪਏ। ਖ਼ਿਆਲ ਰਹੇ ਕਿ 70 ਦਿਨਾਂ ਦੇ 15 ਲੱਖ ਰੁਪਏ ਦੇ ਇਸ ਟੂਰ ਦਾ ਇਹ ਖ਼ਰਚਾ ਇੱਕ ਪਾਸੇ ਦਾ ਹੀ ਹੈ। ਲੰਡਨ ਤੋਂ ਵਾਪਸੀ ਆਉਣ ਦਾ ਖ਼ਰਚਾ ਤੁਹਾਡਾ ਆਪਣਾ ਹੋਵੇਗਾ। ਇਸ ਤੋਂ ਇਲਾਵਾ ਜੇ ਕੋਈ ਦੋ ਹਫ਼ਤੇ ਦਾ ਟੂਰ ਲੈਣਾ ਚਾਹੇਗਾ ਉਸ ਦਾ ਖ਼ਰਚਾ 3 ਤੋਂ 4 ਲ਼ੱਖ ਰੁਪਏ ਹੋਵੇਗਾ।
ਕੋਰੋਨਾ ਦਾ ਅਸਰ ਸੈਰ-ਸਪਾਟਾ ਇੰਡਸਟਰੀ ’ਤੇ ਵੀ ਕਾਫ਼ੀ ਹੋਇਆ ਹੈ। ਇਸ ਲਈ ਅਜਿਹੇ ’ਚ ਬੁਕਿੰਗ ਕਰਵਾਉਣ ਵਾਲਿਆਂ ਦੀ ਕੋਵਿਡ ਰਿਪੋਰਟ ਨੈਗੇਟਿਵ ਹੋਣੀ ਲਾਜ਼ਮੀ ਹੈ।
(ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ, ਐਡਿਟ: ਰਾਜਨ ਪਪਨੇਜਾ)