You’re viewing a text-only version of this website that uses less data. View the main version of the website including all images and videos.
ਮੁਸਲਮਾਨ ਕੁੜੀਆਂ ’ਚ ਹਾਲਤ ਤੇ ਹੱਕ ਲਈ ਚੇਤਨਾ ਲਿਆਉਣ ਵਾਲੀ ਬੀਬੀ
ਹੈਦਰਾਬਾਦ-ਦਕਨ ਦੀ ਪਹਿਲੀ ਮਹਿਲਾ ਸੰਪਾਦਕ ਸੁਗ਼ਰਾ ਹੁਮਾਯੂੰ ਮਿਰਜ਼ਾ ਦਾ ਜਨਮ ਹੈਦਰਾਬਾਦ ਵਿੱਚ 1884 ਵਿੱਚ ਹੋਇਆ ਸੀ।
ਮਿਰਜ਼ਾ ਨੇ ਔਰਤਾਂ ਨੂੰ ਪਰਦਾ ਰਵਾਇਤ ਤੋਂ ਆਜ਼ਾਦ ਕਰਵਾਉਣ ਅਤੇ ਉਨ੍ਹਾਂ ਦੀ ਸਿੱਖਿਆ ਦੇ ਬਰਾਬਰ ਅਧਿਕਾਰ ਦੀ ਲੜਾਈ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਉਹ ਇੱਕ ਲੇਖਿਕਾ, ਸੰਪਾਦਕ, ਸੰਗਠਨ ਕਰਤਾ, ਸਮਾਜ ਸੁਧਾਰਕ, ਸਾਹਿਤਕਾਰ ਅਤੇ ਸਿੱਖਿਆ ਮਾਹਰ ਸਨ।
ਉਨ੍ਹਾਂ ਨੇ ਪਰਦੇ ਵਿੱਚ ਕੈਦ ਜ਼ਿੰਦਗੀ ਤੋਂ ਖ਼ੁਦ ਨੂੰ ਆਜ਼ਾਦ ਕੀਤਾ। ਬਿਨਾਂ ਪਰਦੇ ਦੇ ਘਰ ਤੋਂ ਬਾਹਰ ਨਿਕਲਣ ਵਾਲੀ ਉਹ ਹੈਦਰਾਬਾਦ-ਦਕ਼ਨ ਇਲਾਕੇ ਦੀ ਪਹਿਲੀ ਔਰਤ ਮੰਨੀ ਜਾਂਦੀ ਹੈ। ਲਾਹੌਰ ਵਿੱਚ 1931 ਵਿੱਚ ਹੋਈ ਆਲ ਇੰਡੀਆ ਵੀਮੇਨਜ਼ ਕਾਨਫਰੰਸ ’ਚ ਉਨ੍ਹਾਂ ਨੇ ਇੱਕ ਪਤਨੀ ਦੇ ਹੁੰਦੇ ਹੋਏ ਮਰਦ ਦੇ ਦੂਜਾ ਵਿਆਹ ਨਾ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਮਾਂ-ਪਿਓ ਅਜਿਹੇ ਸ਼ਖ਼ਸ ਨੂੰ ਆਪਣੀ ਧੀ ਨਾ ਦੇਣ, ਜੋ ਪਹਿਲਾਂ ਤੋਂ ਵਿਆਹਿਆ ਹੈ
(ਰਿਪੋਰਟ – ਨਸੀਰੂਦੀਨ, ਇਲਸਟਰੇਸ਼ਨ – ਗੋਪਾਲ ਸ਼ੂਨਿਆ, ਐਨੀਮੇਸ਼ਨ – ਨਿਕੀਤਾ ਦੇਸ਼ਪਾਂਡੇ, ਐਡਿਟ – ਦੇਵਾਸ਼ੀਸ਼ ਕੁਮਾਰ)