You’re viewing a text-only version of this website that uses less data. View the main version of the website including all images and videos.
ਸੁਮੇਧ ਸਿੰਘ ਸੈਣੀ ਨਾਲ ਜੁੜੇ ਵਿਵਾਦ ਕੀ ਹਨ?
ਦਸੰਬਰ, 1991 ਪਹਿਲਾਂ ਦੇ ਇੱਕ ਮਾਮਲੇ ਕਰਕੇ ਸੁਮੇਧ ਸਿੰਘ ਸੈਣੀ ਸੁਰਖੀਆਂ ਵਿੱਚ ਹਨ। ਸੈਣੀ ਪੰਜਾਬ ਦੇ ਸਾਬਕਾ ਡੀਜੀਪੀ ਹਨ।
ਦਰਅਸਲ ਬਲਵੰਤ ਸਿੰਘ ਮੁਲਤਾਨੀ ਦੀ ਮੌਤ ਦੇ ਮਾਮਲੇ ਨੂੰ ਲੈ ਕੇ ਸਾਬਕਾ ਪੰਜਾਬ ਪੁਲਿਸ ਮੁਖੀ ਸੁਮੇਧ ਸੈਣੀ ਖ਼ਿਲਾਫ਼ ਧਾਰਾ 302 ਤਹਿਤ ਮਾਮਲਾ ਹੁਣ ਜਾਰੀ ਹੈ।
ਸੈਣੀ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਰੱਦ ਕਰਦੇ ਆਏ ਹਨ। ਉਨ੍ਹਾਂ ਦੇ ਵਕੀਲ ਨੇ ਇਕ ਨਿਜੀ ਚੈਨਲ ਨਾਲ ਗੱਲ ਕਰਦਿਆਂ ਕਿਹਾ ਕਿ ਗਵਾਹਾਂ ਉੱਤੇ ਝੂਠ ਬੋਲਣ ਦਾ ਦਬਾਅ ਪਾਇਆ ਗਿਆ ਹੈ।
ਭਾਰਤ 'ਚ ਸਭ ਤੋਂ ਛੋਟੀ ਉਮਰ 'ਚ ਡੀਜੀਪੀ ਬਨਣ ਵਾਲੇ ਸੁਮੇਧ ਸਿੰਘ ਸੈਣੀ ਨੂੰ ਸਾਬਕਾ ਪੁਲਿਸ ਮੁਖੀ ਕੇ.ਪੀ.ਐੱਸ. ਗਿੱਲ ਦਾ ਕਰੀਬੀ ਮੰਨਿਆ ਜਾਂਦਾ ਹੈ।
ਗਿੱਲ ਅਤੇ ਸੁਮੇਧ ਸੈਣੀ ਸਰਕਾਰ ਦੀ 'ਗੋਲੀ ਬਦਲੇ ਗੋਲੀ' ਦੀ ਨੀਤੀ ਨੂੰ ਲਾਗੂ ਕਰਨ ਵਾਲੇ ਪੰਜਾਬ ਪੁਲਿਸ ਦੇ ਮੋਹਰੀ ਅਫ਼ਸਰ ਵਿੱਚੋਂ ਸਨ। ਕੁਝ ਲੋਕ ਉਨ੍ਹਾਂ ਨੂੰ ਅੱਤਵਾਦ ਨਾਲ ਲੜਨ ਵਾਲਾ ਬਹਾਦਰ ਪੁਲਿਸ ਅਫ਼ਸਰ ਮੰਨਦੇ ਹਨ ਅਤੇ ਕੁਝ ਲੋਕ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ।