ਸੰਗਰੂਰ 'ਚ ਕੋਰੋਨਾ ਲਈ ਸੈਂਪਲ ਲੈਣ ਗਈ ਟੀਮ 'ਤੇ ਕਿਉਂ ਚੱਲੇ ਇੱਟਾਂ-ਰੋੜੇ

ਪ੍ਰਕਾਸ਼ਿਤ

ਸੰਗਰੂਰ ਜ਼ਿਲ੍ਹੇ ਦੇ ਦਿੜਬਾ ਕਸਬੇ 'ਚ ਇੱਕੋ ਇਲਾਕੇ 'ਚ ਕਈ ਕੇਸ ਆਉਣ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਲੋਕਾਂ ਦੇ ਸੈਂਪਲ ਲੈਣ ਗਈ ਤਾਂ ਹਿੰਸਕ ਵਿਰੋਧ ਹੋਇਆI ਕਰਮਚਾਰੀਆਂ 'ਤੇ ਇੱਟਾਂ-ਰੋੜੇ ਮਾਰੇ ਗਏI

ਲੋਕ ਕੰਟੇਨਮੈਂਟ ਜ਼ੋਨ ਬਣਨ ਕਰਕੇ ਲੱਗੀਆਂ ਪਾਬੰਦੀਆਂ ਤੋਂ ਨਾਰਾਜ਼ ਹਨ ਅਤੇ ਬਿਮਾਰੀ ਨਾਲ ਜੁੜੀਆਂ ਅਫ਼ਵਾਹਾਂ ਵੀ ਉੱਡ ਰਹੀਆਂ ਹਨ।

ਆਧਾਰਹੀਣ ਗੱਲ ਇਹ ਚੱਲ ਪਈ ਹੈ ਕਿ ਕੋਰੋਨਾ ਦੇ ਮਰੀਜ਼ਾਂ ਦੇ ਅੰਗਾਂ ਦੀ ਤਸਕਰੀ ਹੋ ਰਹੀ ਹੈI ਹਾਲਾਂਕਿ ਸਿਹਤ ਵਿਭਾਗ ਗ਼ਲਤਫ਼ਹਿਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)