ਕੋਰੋਨਾਵਾਇਰਸ ਨੇ ਜਦੋਂ ਰੋਜ਼ਗਾਰ ਦੇ ਵਸੀਲੇ ਠੰਢੇ ਕੀਤੇ ਤਾਂ ਕੁਲਫ਼ੀ ਨੇ ਚੁੱਲਾ ਗਰਮ ਕੀਤਾ

ਪ੍ਰਕਾਸ਼ਿਤ

ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲ ਦਾ ਕਮਲਜੀਤ ਸਿੰਘ ਕੰਪਿਊਟਰ ਐਪਲੀਕੇਸ਼ਨ ਵਿੱਚ ਗਰੈਜੂਏਟ ਹੈ।

BCA ਦੀ ਪੜ੍ਹਾਈ ਕਰ ਚੁੱਕਿਆ ਕਮਲਜੀਤ ਕੁਲਫ਼ੀਆਂ ਤੇ ਮਿਲਕ ਸ਼ੇਕ ਦੀ ਰੇਹੜੀ ਲਗਾ ਰਿਹਾ ਹੈ।

ਕਈ ਪ੍ਰਾਈਵੇਟ ਨੌਕਰੀਆਂ ਕਰ ਚੁੱਕਿਆ ਇਹ ਨੌਜਵਾਨ ਜਦੋਂ ਲੌਕਡਾਊਨ ਤੋਂ ਬੇਹਾਲ ਹੋਇਆ ਤਾਂ ਇਸ ਕੰਮ ਬਾਰੇ ਸੋਚਿਆ।

ਪਿੰਡ ਵਾਸੀ ਪੜ੍ਹੇ ਲਿਖੇ ਕਮਲਜੀਤ ਦੇ ਇਸ ਕੰਮ ਉੱਤੇ ਖ਼ੁਸ਼ ਹਨ।

(ਰਿਪੋਰਟ: ਸੁਖਚਰਨ ਪ੍ਰੀਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)