ਪ੍ਰਸ਼ਾਂਤ ਭੂਸਣ: ਸਿੱਖ ਕਤਲੇਆਮ ਤੇ ਭੋਪਾਲ ਗੈਸ ਕਾਂਡ ਵਰਗੇ ਕੇਸਾਂ ਨੂੰ ਹੱਥ ਪਾਉਣ ਵਾਲੇ ਵਕੀਲ ਦਾ ਸਫਰ

ਪ੍ਰਕਾਸ਼ਿਤ

ਸੁਪਰੀਮ ਕੋਰਟ ਬਾਰੇ ਆਪਣੇ ਟਵੀਟਾਂ ਕਾਰਨ ਅਦਾਲਤ ਦੀ ਹਤੱਕ ਦੇ ਦੋਸ਼ੀ ਐਲਾਨੇ ਗਏ ਉੱਘੇ ਵਕੀਲ ਪ੍ਰਸ਼ਾਂਤ ਭੂਸ਼ਣ ਵੱਲੋਂ ਸੁਪਰੀਮ ਕੋਰਟ ਨੂੰ ਆਪਣਾ ਫ਼ੈਸਲਾ ਟਾਲਣ ਲਈ ਕੀਤੀ ਅਪੀਲ ਨੂੰ ਅਦਾਲਤ ਨੇ ਰੱਦ ਦਿੱਤਾ ਹੈ।

ਪ੍ਰਸ਼ਾਂਤ ਭੂਸ਼ਣ ਨੇ ਅਦਾਲਤ ਨੂੰ ਕਿਹਾ ਸੀ ਕਿ ਉਹ ਸੁਪਰੀਮ ਕੋਰਟ ਵਿੱਚ ਮੁੜ ਵਿਚਾਰ ਅਰਜੀ ਪਾਉਣ ਦੇ ਹੱਕ ਦੀ ਵਰਤੋਂ ਕਰਨ ਜਾ ਰਹੇ ਹਨ। ਇਸ ਲਈ ਇਸ ਮਾਮਲੇ ਵਿੱਚ ਸਜ਼ਾ ਸੁਣਾਏ ਜਾਣ ਨੂੰ ਮੁੜ ਵਿਚਾਰ ਅਰਜੀ ਬਾਰੇ ਫ਼ੈਸਲਾ ਆ ਜਾਣ ਤੱਕ ਟਾਲ ਦਿੱਤਾ ਜਾਵੇ।

ਅਪੀਲ ਕਰਨ ਸਮੇਂ ਪ੍ਰਸ਼ਾਂਤ ਭੂਸ਼ਣ ਅਪਣੇ ਵਕੀਲ ਦੇ ਨਾਲ ਜਸਟਿਸ ਅਰੁਣ ਮਿਸ਼ਰਾ ਦੀ ਅਦਾਲਤ ਵਿੱਚ ਖ਼ੁਦ ਮੌਜੂਦ ਰਹੇ। ਜਸਟਿਸ ਮਿਸ਼ਰਾ 12 ਸਤੰਬਰ ਨੂੰ ਰਿਟਾਇਰ ਹੋਣ ਵਾਲੇ ਹਨ।

ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਦੁੱਖ ਪਹੁੰਚਿਆ ਹੈ ਕਿ ਉਨ੍ਹਾਂ ਨੂੰ ਅਦਾਲਤ ਦੀ ਮਾਣਹਾਨੀ ਦਾ ਮੁਲਜ਼ਮ ਕਰਾਰ ਦਿੱਤਾ ਗਿਆ ਹੈ।

ਕੌਣ ਹਨ ਪ੍ਰਸ਼ਾਂਤ ਭੂਸਣ ਅਤੇ ਉਨ੍ਹਾਂ ਦੀ ਜ਼ਿੰਦਗੀ 'ਤੇ ਇੱਕ ਝਾਤ।

(ਰਿਪੋਰਟ-ਫੈਸਲ ਮੁਹੰਮਦ ਅਲੀ)