You’re viewing a text-only version of this website that uses less data. View the main version of the website including all images and videos.
ਸਦੀ ਪਹਿਲਾਂ ਆਪਣੀ ਲੇਖਣੀ ਨਾਲ ਔਰਤਾਂ ਦੇ ਹੱਕਾਂ ਦੀ ਅਵਾਜ਼ ਚੁੱਕਣ ਵਾਲੀ ਔਰਤ ਦੀ ਕਹਾਣੀ
ਬੀਬੀਸੀ ਪੰਜਾਬੀ 10 ਅਜਿਹੀਆਂ ਔਰਤਾਂ ਦੀਆਂ ਕਹਾਣੀਆਂ ਲੈ ਕੇ ਆ ਰਿਹਾ ਹੈ, ਜਿਨ੍ਹਾਂ ਨੇ ਲੋਕਤੰਤਰ ਦੀ ਨੀਂਹ ਮਜ਼ਬੂਤ ਕੀਤੀ।
ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਆਪਣੀ ਆਵਾਜ਼ ਦਿੱਤੀ, ਉਹ ਸਮਾਜ ਸੁਧਾਰਕ ਸੀ ਅਤੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਪਹੁੰਚਣ ਵਾਲੀ ਉਹ ਪਹਿਲੀ ਔਰਤ ਬਣੀ।
ਰੁਕੱਈਆ ਸਖ਼ਾਵਤ ਹੁਸੈਨ ਇੱਕ ਨਾਰੀਵਾਦੀ ਵਿਚਾਰਕ, ਕਥਾਕਾਰ, ਨਾਵਲਕਾਰ ਅਤੇ ਕਵਿਤਰੀ ਸੀ।
ਉਨ੍ਹਾਂ ਨੇ ਕਈ ਰਚਨਾਵਾਂ ਲਿਖੀਆਂ, ਜਿਨ੍ਹਾਂ 'ਚੋਂ ਇੱਕ ਮਹੱਤਵਪੂਰਨ ਰਚਨਾ ਮੰਨੀ ਜਾਂਦੀ ਹੈ ਸੁਲਤਾਨਾਜ਼ ਡ੍ਰੀਮਜ਼।
ਉਨ੍ਹਾਂ ਦੇ ਇੱਕ ਲੇਖ 'ਇਸਤਰੀ ਜਾਤਿਰ ਉਬੋਨਤੀ' ਨੇ ਉਸ ਜ਼ਮਾਨੇ ਵਿੱਚ ਕਾਫੀ ਹਲਚਲ ਪੈਦਾ ਕਰ ਦਿੱਤੀ ਸੀ।
ਉਨ੍ਹਾਂ ਨੇ ਬੰਗਾਲ ਵਿੱਚ ਮੁਸਲਮਾਨ ਕੁੜੀਆਂ ਦੀ ਪੜ੍ਹਾਈ ਲਈ ਮੁਹਿੰਮ ਚਲਾਈ ਅਤੇ ਲੋਕਾਂ ਦੇ ਵਿਰੋਧ ਦੇ ਬਾਵਜੂਦ ਸਕੂਲ ਖੋਲ੍ਹੇ।
ਸਖ਼ਾਵਤ ਮੈਮੋਰੀਅਲ ਗਵਰਮੈਂਟ ਗਰਲਸ ਹਾਈ ਸਕੂਲ ਅੱਜ ਵੀ ਕੋਲਕਾਤਾ ਵਿੱਚ ਚੱਲ ਰਿਹਾ ਹੈ। ਅੱਜ ਵੀ ਉੱਥੇ ਮੁਸਲਮਾਨ ਕੁੜੀਆਂ ਇਹ ਕਹਿੰਦੀਆਂ ਹਨ ਕਿ 'ਜੇਕਰ ਉਹ ਨਾ ਹੁੰਦੀ ਤਾਂ ਅਸੀਂ ਵੀ ਨਾ ਹੁੰਦੇ।'
(ਸਕ੍ਰਿਪਟ - ਨਸੀਰੂਦੀਨ, ਇਲਸਟ੍ਰੇਸ਼ਨ - ਗੋਪਾਲ ਸ਼ੂਨਿਆ, ਸਕੈੱਚ - ਨਿਕਿਤਾ ਦੇਸ਼ਪਾਂਡੇ, ਐਡਿਟ - ਦੇਵਆਸ਼ੀਸ਼ ਕੁਮਾਰ)