You’re viewing a text-only version of this website that uses less data. View the main version of the website including all images and videos.
ਉਹ ਔਰਤ ਜਿਸ ਨੇ ਦੇਵਦਾਸੀ ਪ੍ਰਥਾ ਨੂੰ ਖ਼ਤਮ ਕਰਨ ਦਾ ਮਤਾ ਰੱਖਿਆ
ਬੀਬੀਸੀ ਪੰਜਾਬੀ 10 ਅਜਿਹੀਆਂ ਔਰਤਾਂ ਦੀ ਕਹਾਣੀ ਲੈ ਕੇ ਆ ਰਿਹਾ ਹੈ, ਜਿਨ੍ਹਾਂ ਨੇ ਲੋਕਤੰਤਰ ਦੀ ਨੀਂਹ ਮਜ਼ਬੂਤ ਕੀਤੀ।
ਉਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਨੂੰ ਆਪਣੀ ਆਵਾਜ਼ ਦਿੱਤੀ, ਉਹ ਸਮਾਜ ਸੁਧਾਰਕ ਸੀ ਅਤੇ ਕਈ ਮਹੱਤਵਪੂਰਨ ਅਹੁਦਿਆਂ 'ਤੇ ਪਹੁੰਚਣ ਵਾਲੀ ਉਹ ਪਹਿਲੀ ਔਰਤ ਬਣੀ।
ਤਮਿਲਨਾਡੂ ਤੋਂ ਆਉਣ ਵਾਲੀ ਡਾ. ਮੁਥੂਲਕਸ਼ਮੀ ਰੈੱਡੀ ਨੇ ਦੇਵਦਾਸੀ ਪ੍ਰਥਾ ਦੇ ਵਿਰੋਧ ਵਿੱਚ ਆਵਾਜ਼ ਚੁੱਕੀ ਅਤੇ ਮਦਰਾਸ ਵਿਧਾਨ ਸਭਾ ਵਿੱਚ ਕਈ ਕਾਨੂੰਨ ਪਾਸ ਕਰਨ ਵਿੱਚ ਮਦਦ ਕੀਤੀ।
ਉਹ ਮਦਰਾਸ ਮੈਡੀਕਲ ਕਾਲਜ ਵਿੱਚ ਸਰਜਨ ਬਣਨ ਵਾਲੀ ਪਹਿਲੀ ਔਰਤ ਵੀ ਬਣੀ।
ਉਨ੍ਹਾਂ ਨੇ ਅਡਿਆਰ ਕੈਂਸਰ ਇੰਸਟੀਚਿਊਟ ਬਣਵਾਇਆ, ਜਿਨ੍ਹਾਂ ਵਿੱਚ ਅੱਜ ਵੀ ਕੈਂਸਰ ਦੇ ਮਰੀਜ਼ਾਂ ਦਾ ਇਲਾਜ ਹੁੰਦਾ ਹੈ।
ਡਾ. ਮੁਥੂਲਕਸ਼ਮੀ ਨੂੰ ਮੈਡੀਰਲ ਅਤੇ ਸਮਾਜ ਸੇਵਾ ਲਈ ਪਦਮ ਭੂਸ਼ਣ ਨਾਲ ਵੀ ਨਵਾਜ਼ਿਆ ਗਿਆ ਸੀ।
(ਸਕ੍ਰਿਪਟ - ਪਦਮਾ ਮੀਨਾਕਸ਼ੀ ਤੇ ਸੁਸ਼ੀਲਾ ਸਿੰਘ, ਇਲਸਟ੍ਰੇਸ਼ਨ - ਗੋਪਾਲ ਸ਼ੂਨਿਆ, ਸਕੈੱਚ - ਨਿਕਿਤਾ ਦੇਸ਼ਪਾਂਡੇ, ਐਡਿਟ - ਦੇਵਾਸ਼ੀਸ਼ ਕੁਮਾਰ)