You’re viewing a text-only version of this website that uses less data. View the main version of the website including all images and videos.
ਮੋਗਾ: ਵਿਧਾਇਕ ਨੇ NRIs ਦਾ ਟੈਸਟ ਕਰਾਉਣ ਲਈ ਕੀਤਾ 'ਧੱਕਾ', ਮਨ੍ਹਾਂ ਕਰਨ 'ਤੇ ਡਾਕਟਰ ਨੂੰ ਮਿਲੀ 'ਸਜ਼ਾ'
ਪ੍ਰਕਾਸ਼ਿਤ
ਮੋਗਾ ਦੇ ਸਰਕਾਰੀ ਡਾਕਟਰ ਕਾਂਗਰਸ MLA ਹਰਜੋਤ ਕਮਲ ਤੇ ਸਾਥੀਆਂ ਦੇ 'ਦੁਰਵਰਤਾਰੇ' ਖ਼ਿਲਾਫ਼ ਮੁਜ਼ਾਹਰਾ ਕਰ ਰਹੇ ਹਨ।
ਸੂਬੇ ਦੀ ਸੱਤਾਧਾਰੀ ਪਾਰਟੀ ਦੇ MLA ਦੇ ਜਾਣਕਾਰਾਂ ਦਾ ਐਮਰਜੈਂਸੀ ਮਸ਼ੀਨ ਰਾਹੀਂ ਕੋਰੋਨਾ ਟੈਸਟ ਨਾ ਕਰ ਸਕਣ ਵਾਲੀ ਡਾਕਟਰ ਦੀ ਬਦਲੀ ਰੋਕਣ ਦੀ ਮੰਗ ਹੈ।
ਮਸ਼ੀਨ ਗੰਭੀਰ ਮਰੀਜ਼ਾਂ ਅਤੇ ਸਿਹਤ ਕਾਮਿਆਂ ਦੇ ਟੈਸਟ ਲਈ ਹੈ, ਇਲਜ਼ਾਮ ਹੈ ਕਿ MLA ਨੇ ਇਸ 'ਤੇ ਕੁਝ ਲੋਕਾਂ ਦੇ ਟੈਸਟ ਲਈ ਲਿਸਟ ਭੇਜੀ।
ਵਿਧਾਇਕ ਨੇ ਵੀਡੀਓ ਜਾਰੀ ਕਰ ਕੇ ਆਪਣਾ ਬਚਾਅ ਵੀ ਕੀਤਾ ਹੈI
ਡਾਕਟਰ ਕਹਿੰਦੇ ਹਨ ਕਿ ਡਾਕਟਰ ਰਿਤੂ ਜੈਨ ਦੀ ਲੁਧਿਆਣਾ ਕੀਤੀ ਗਈ ਬਦਲੀ ਨਾ ਰੋਕੀ ਗਈ ਤਾਂ ਸੰਘਰਸ਼ ਵਧੇਗਾI
ਰਿਪੋਰਟ: ਸੁਰਿੰਦਰ ਮਾਨ