ਫਿਰਕੂ ਭੀੜ ਦਾ ਨਿਸ਼ਾਨਾ ਬਣੇ ਪੱਤਰਕਾਰ: 'ਜੇ ਮੇਰਾ ਮੁਸਲਮਾਨ ਸਾਥੀ ਇਕੱਲਾ ਹੁੰਦਾ ਤਾਂ ਕੁਝ ਵੀ ਹੋ ਸਕਦਾ ਸੀ'

ਪ੍ਰਕਾਸ਼ਿਤ

ਦਿੱਲੀ ਦੰਗਿਆਂ ਬਾਰੇ ਰਿਪੋਰਟਿੰਗ ਕਰਨ ਗਏ ਇੱਕ ਰਸਾਲੇ ਦੇ ਪੱਤਰਕਾਰਾਂ ਉੱਤੇ ਹੋਏ ਕਥਿਤ ਹਮਲੇ ਦੌਰਾਨ ਕੀ ਹੋਇਆ?

"ਮੈਂ ਸਿੱਖ ਹਾਂ ਅਤੇ ਉਨ੍ਹਾਂ ਦਾ ਨਿਸ਼ਾਨਾ ਮੇਰਾ ਮੁਸਲਮਾਨ ਸਾਥੀ ਸੀ, ਇਸ ਲਈ ਉੱਥੋਂ ਕਿਸੇ ਤਰ੍ਹਾਂ ਨਿਕਲ ਸਕੇ। ਸਾਡੀ ਮਹਿਲਾ ਸਹਿਕਰਮੀ ਨਾਲ ਵੀ ਦੁਰਵਰਤਾਰਾ ਹੋਇਆ ਪਰ ਪੁਲਿਸ ਨੇ ਅਜੇ ਤੱਕ FIR ਵੀ ਦਰਜ ਨਹੀਂ ਕੀਤੀ।"

ਇਹ ਕਹਿਣਾ ਹੈ ਪ੍ਰਭਜੀਤ ਸਿੰਘ ਦਾ, ਜਿਨ੍ਹਾਂ ਨੇ ਬ ਪੱਤਰਕਾਰ ਆਰਿਸ਼ ਛਾਬੜਾ ਨਾਲ ਗੱਲਬਾਤ ਦੌਰਾਨ ਕਈ ਹੋਰ ਅਜਿਹੀਆਂ ਗੱਲਾਂ ਆਖੀਆਂ ਜਿਨ੍ਹਾਂ ਨਾਲ ਵੱਡੇ ਸਵਾਲ ਖੜ੍ਹੇ ਹੁੰਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)