You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ : ਕੋਵਿਡ-19 ਸੈਂਟਰ ਨੂੰ ਅੱਗ ਲੱਗਣ ਨਾਲ 7 ਮੌਤਾਂ ਕਾਰਨ ਅਜੇ ਤੱਕ ਸਾਫ਼ ਨਹੀਂ
ਪ੍ਰਕਾਸ਼ਿਤ
ਆਂਧਰ ਪ੍ਰਦੇਸ਼ ਦੇ ਵਿਜੇਵਾੜਾ ’ਚ ਸਵਰਨਾ ਪੈਲੇਸ ਨਾਮੀਂ ਹੋਟਲ ’ਚ ਅੱਜ ਤੜਕੇ 5 ਵਜੇ ਅੱਗ ਲੱਗ ਗਈ। ਹੋਟਲ ਕੋਵਿਡ-19 ਸੈਂਟਰ ਦੇ ਤੌਰ ’ਤੇ ਰਮੇਸ਼ ਹਸਪਤਾਲ ਵੱਲੋਂ ਵਰਤਿਆ ਜਾ ਰਿਹਾ ਸੀ। ਜਾਣਕਾਰੀ ਮਿਲਣ ਦੇ 5 ਮਿੰਟ ਬਾਅਦ ਅੱਗ ਬੁਝਾਊ ਦਸਤਾ ਤੇ ਐਂਬੂਲੈਂਸ ਪਹੁੰਚ ਗਈ ਤੇ ਅੱਧੇ ਘੰਟੇ ’ਚ ਅੱਗ ’ਤੇ ਕਾਬੂ ਪਾ ਲਿਆ ਗਿਆ।
ਇਸ ਘਟਨਾ ’ਚ ਹੁਣ ਤੱਕ ਘੱਟੋ-ਘੱਟ 7 ਲੋਕਾਂ ਦੀ ਮੌਤ ਹੋਈ ਹੈ। ਅੱਗ ਤੋਂ ਬਚਣ ਲਈ 4 ਲੋਕਾਂ ਨੇ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰੀ।
ਇਨ੍ਹਾਂ ਚਾਰਾਂ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਸਰਕਾਰ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ