You’re viewing a text-only version of this website that uses less data. View the main version of the website including all images and videos.
ਟੇਬਲ ਟੌਪ ਰਨਵੇ ਕੀ ਹੁੰਦਾ ਹੈ
ਪ੍ਰਕਾਸ਼ਿਤ
ਕੇਰਲ ਦੇ ਕੋਝੀਕੋਡ ਹਵਾਈ ਅੱਡਾ ਇੱਕ ਟੇਬਲ-ਟੌਪ ਰਨਵੇ ਹੈ। ਇਸ ਦਾ ਮਤਲਬ ਕਿ ਇਹ ਇੱਕ ਪਲਾਟੋ (ਪਠਾਰ) 'ਤੇ ਹੈ ਜਿਸ ਦੇ ਸਿਰੇ 'ਤੇ ਚੱਟਾਨ ਜਾਂ ਘਾਟੀ ਹੈ।
ਪਿਛਲੇ ਸਮੇਂ 'ਚ, ਮਾਹਰਾਂ ਨੇ ਇਸ ਹਵਾਈ ਅੱਡੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਸਨ, ਖ਼ਾਸਕਰ ਵਿਸ਼ਾਲ ਢਾਂਚੇ ਵਾਲੇ ਹਵਾਈ ਜਹਾਜ਼ਾਂ ਦੇ ਸੰਚਾਲਨ ਵਿੱਚ ਸ਼ਾਮਲ ਜੋਖ਼ਮ ਨੂੰ ਲੈ ਕੇ ਸਵਾਲ ਚੁੱਕੇ ਗਏ ਸਨ।
ਏਅਰਪੋਰਟ ਅਥਾਰਿਟੀ ਆਫ਼ ਇੰਡੀਆ (AAI) ਨੇ ਕੁਝ ਸਾਲ ਪਹਿਲਾਂ ਰਨਵੇਅ-ਐਂਡ ਸੁਰੱਖਿਆ ਖੇਤਰ ਇਸ ਵਿੱਚ ਜੋੜਿਆ ਵੀ ਸੀ, ਹਾਲਾਂਕਿ ਇਸ ਉਤੇ ਵੀ ਕੁਝ ਲੋਕਾਂ ਨੇ ਸਵਾਲ ਕੀਤਾ ਸੀ ਕਿ ਕੀ ਇਹ ਕਾਫ਼ੀ ਹੈ ਜਾਂ ਨਹੀਂ।
ਐਡਿਟ- ਰਾਜਨ ਪਪਨੇਜਾ