ਪੰਜਾਬ ਵਿੱਚ ਨਕਲੀ ਸ਼ਰਾਬ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਦਾ ਦੁੱਖ- ‘ਅਸੀਂ ਤਾਂ ਪੰਜ ਭੈਣਾਂ ਹੀ ਹਾਂ, ਸਾਨੂੰ ਆਪਣੇ ਪਿਓ ਦਾ ਆਸਰਾ ਸੀ’

ਪ੍ਰਕਾਸ਼ਿਤ

ਪੰਜਾਬ ਦੇ ਮਾਝਾ ਇਲਾਕੇ ਵਿੱਚ ਕਥਿਤ ਨਕਲੀ ਸ਼ਰਾਬ ਪੀਣ ਕਾਰਨ ਹੋਈਆਂ ਤਿੰਨ ਦਰਜਨ ਤੋਂ ਵੱਧ ਮੌਤਾਂ ਕਾਰਨ ਤਰਥੱਲੀ ਮਚ ਗਈ ਹੈ। ਖ਼ਦਸ਼ਾ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੋਰ ਵਧ ਸਕਦੀ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ, ਬਟਾਲਾ ਅਤੇ ਤਰਨਤਾਰਨ ਵਿੱਚ ਹੁਣ ਤੱਕ ਹੋਈਆਂ 38 ਵਿਅਕਤੀਆਂ ਦੀ ਸ਼ੱਕੀ ਮੌਤਾਂ ਦੀ ਮੈਜਿਸਟਰੇਟ ਜਾਂਚ ਦੇ ਆਦੇਸ਼ ਦਿੱਤੇ ਹਨ।

ਇਸ ਦੌਰਾਨ ਪਰਿਵਾਰਾਂ ਦਾ ਦੁੱਖ ਸਾਂਭਿਆ ਨਹੀਂ ਜਾ ਰਿਹਾ, ਬਟਾਲਾ ਤੋਂ ਬੀਬੀਸੀ ਪੰਜਾਬੀ ਦੇ ਸਹਿਯੋਗੀ ਗੁਰਪ੍ਰੀਤ ਚਾਵਲਾ ਨੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਗੱਲਬਾਤ ਕੀਤੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)