ਜਿਸ ਪਰਿਵਾਰ ਨੂੰ ਸੋਨੂੰ ਸੂਦ ਨੇ ਭੇਜਿਆ ਟਰੈਕਟਰ, ਉਸ ਬਾਰੇ ਜਾਣੋ

ਪ੍ਰਕਾਸ਼ਿਤ

ਮੋਗੇ ਦੇ ਮੁੰਡੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਆਂਧਰਾ ਪ੍ਰਦੇਸ਼ ਦੇ ਚਿੱਤੂਰ ਜ਼ਿਲ੍ਹੇ ਦੇ ਇਸ ਕਿਸਾਨ ਪਰਿਵਾਰ ਕੋਲ ਸ਼ਾਮ ਹੁੰਦਿਆਂ ਹੀ ਟਰੈਕਟਰ ਤੋਹਫ਼ੇ ਵਜੋਂ ਭੇਜ ਦਿੱਤਾ। ਪਿੰਡ ਮਦਨਾਪਲੀ ਦੇ ਇਸ ਘਰ ਦੇ ਮੁਖੀ ਨਗੇਸ਼ਵਰ ਰਾਓ ਹਨ ਅਤੇ ਸਰਕਾਰ ਮੁਤਾਬਕ ਪਰਿਵਾਰ ਬਹੁਤਾ ਗ਼ਰੀਬ ਨਹੀਂ ਹੈ ਅਤੇ ਸਰਕਾਰੀ ਭਲਾਈ ਸਕੀਮਾਂ ਅਧੀਨ ਮਦਦ ਲੈ ਰਿਹਾ ਹੈ।

ਚਾਹ ਦੀ ਦੁਕਾਨ ਚਲਾਉਣ ਵਾਲੇ ਨਗੇਸ਼ਵਰ ਰਾਓ ਦਾ ਕੰਮ ਕੋਰੋਨਾਵਾਇਰਸ ਕਾਰਨ ਲੱਗੇ ਲੌਕਡਾਊਨ ਕਰਕੇ ਪ੍ਰਭਾਵਿਤ ਹੋਇਆ। ਸਥਾਨਕ ਮੀਡੀਆ ਮੁਤਾਬਕ ਨਗੇਸ਼ਵਰ ਰਾਓ ਦਲਿਤ ਹਨ ਅਤੇ ਮਨੁੱਖੀ ਅਧਿਕਾਰ ਕਾਰਕੁਨ ਵਜੋਂ ਵੀ ਕੰਮ ਕਰਦੇ ਹਨ ਅਤੇ 2009 'ਚ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)